13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 12 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਐਸ.

ਅਜੀਤ ਡੈਸਕ 13-09-2026
ਬੰਗਾ, 12 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਐਸ. ਸੀ. ਮੈਡੀਕਲ ਸਮੈਸਟਰ ਚੌਥੇ ਦੇ ਨਤੀਜਿਆਂ ’ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਚੰਗੇ ਅੰਕ ਲੈ ਕੇ ਕਾਲਜ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਦੱਸਿਆ ਕਿ ਵਿਦਿਆਰਥਣ ਗੁਰਪ੍ਰੀਤ ਕੌਰ ਪੁੱਤਰੀ ਪਵਿੱਤਰ ਸਿੰਘ ਨੇ 8.17 ਐੱਸ. ਜੀ. ਪੀ. ਏ. ਅੰਕ ਹਾਸਿਲ ਕਰਕੇ ਜ਼ਿਲ੍ਹੇ ਤੇ ਕਾਲਜ ’ਚੋਂ ਪਹਿਲਾ ਸਥਾਨ ਤੇ ਯੂਨੀਵਰਸਿਟੀ ’ਚੋਂ 17ਵਾਂ ਸਥਾਨ ਹਾਸਿਲ ਕੀਤਾ। ਇਸੇ ਹੀ ਤਰ੍ਹਾਂ ਰਾਜਦੀਪ ਕੌਰ ਪੁੱਤਰੀ ਸਰਬਜੀਤ ਬੀਕਾ ਨੇ 7.88 ਐੱਸ. ਜੀ. ਪੀ. ਏ. ਅੰਕ ਹਾਸਿਲ ਕਰਕੇ ਕਾਲਜ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਪ੍ਰਿੰਸੀਪਲ ਮੈਡਮ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਵਲੋਂ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਸੁਨਿਧੀ ਮੁਗਲਾਨੀ, ਡਾ. ਅੰਮ੍ਰਿਤ ਕੌਰ, ਡਾ. ਜੋਤੀ ਪ੍ਰਕਾਸ਼, ਪ੍ਰੋ. ਤਜਿੰਦਰ ਸਿੰਘ, ਪ੍ਰੋ. ਮਨਪ੍ਰੀਤ ਕੌਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਨਿਡਰ ਸੋਚ ’ਤੇ ਪਹਿਰਾ ਦੇਣਾ ਸਾਡਾ ਫ਼ਰਜ਼-ਮਨਜੀਤ ਸਿੰਘ ਐਡਵੋਕੇਟ ਅਗਲੀ ਖ਼ਬਰ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਲੱਲੂ ਜੰਮੂ 5911 ਨੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।