ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਲੱਲੂ ਜੰਮੂ 5911 ਨੇ ਜਿੱਤੀ
ਔੜ/ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੀਰਪੁਰ ਲੱਖਾ ਵਿਖੇ ਲੱਖ ਦਾਤਾ ਪੀਰ ਨਿਗਾਹਾ ਦੀ ਯਾਦ ਨੂੰ ਸਮਰਪਿਤ ਨਗਰ ਦੀ ਸੁੱਖ ਸ਼ਾਂਤੀ ਲਈ ਸਵ: ਜੀਤ ਸਿੰਘ ਗਿੱਲ ਦੇ ਪਰਿਵਾਰ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਭਾਰੀ ਉਤਸ਼ਾਹ ਨਾਲ ਕਰਵਾਇਆ। ਸਵੇਰ ਵੇਲੇ ਕਈ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਬਾਅਦ ਦੁਪਹਿਰ ਛਿੰਝ ਮੇਲੇ ਦਾ ਪਿੜ ਕੱਢਿਆ, ਜਿਸ ’ਚ 50 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਸ਼ਕਤੀ ਦੀ ਜ਼ੋਰ ਅਜ਼ਮਾਈ ਕੀਤੀ।
ਛ
ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਤੇ ਪਤਵੰਤੇ ਸੱਜਣ। ਤਸਵੀਰ : ਕੁਲਦੀਪ ਸਿੰਘ ਝਿੰਗੜ
13-09-2026
ਔੜ/ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੀਰਪੁਰ ਲੱਖਾ ਵਿਖੇ ਲੱਖ ਦਾਤਾ ਪੀਰ ਨਿਗਾਹਾ ਦੀ ਯਾਦ ਨੂੰ ਸਮਰਪਿਤ ਨਗਰ ਦੀ ਸੁੱਖ ਸ਼ਾਂਤੀ ਲਈ ਸਵ: ਜੀਤ ਸਿੰਘ ਗਿੱਲ ਦੇ ਪਰਿਵਾਰ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਭਾਰੀ ਉਤਸ਼ਾਹ ਨਾਲ ਕਰਵਾਇਆ। ਸਵੇਰ ਵੇਲੇ ਕਈ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਬਾਅਦ ਦੁਪਹਿਰ ਛਿੰਝ ਮੇਲੇ ਦਾ ਪਿੜ ਕੱਢਿਆ, ਜਿਸ ’ਚ 50 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਸ਼ਕਤੀ ਦੀ ਜ਼ੋਰ ਅਜ਼ਮਾਈ ਕੀਤੀ। ਪਟਕੇ ਦੀ ਕੁਸ਼ਤੀ ਲੱਲੂ ਜੰਮੂ 5911 ਅਖਾੜਾ ਭੁੱਟਾ ਤੇ ਨਰਿੰਦਰ ਝੰਜੇੜੀ ਖੰਨਾ ਵਿਚਕਾਰ ਪ੍ਰਬੰਧਕਾਂ ਤੇ ਪਿੰਡ ਪਤਵੰਤੇ ਸੱਜਣਾਂ ਵਲੋਂ ਸ਼ੁਰੂ ਕਰਵਾਈ। ਜਿਸ ਵਿਚ ਪ੍ਰਬੰਧਕਾਂ ਵਲੋਂ ਪਹਿਲਵਾਨਾਂ ਨੂੰ ਦਿੱਤੇ ਸਮੇਂ ਵਿਚ ਦੋਨੋਂ ਪਹਿਲਵਾਨ ਗਹਿਗੱਚ ਹੁੰਦੇ ਹੋਏ ਇਕ ਦੂਜੇ ਨੂੰ ਚਿੱਤ ਨਾ ਕਰ ਸਕੇ। ਆਖਰ ਪ੍ਰਬੰਧਕਾਂ ਵਲੋਂ ਦੋਨਾਂ ਪਹਿਲਵਾਨਾਂ ਦੀ ਪੁਆਇੰਟਾਂ ’ਤੇ ਕੁਸ਼ਤੀ ਕਰਵਾਈ ਗਈ। ਜਿਸ ਵਿਚ ਲੱਲੂ ਜੰਮੂ 5911 ਅਖਾੜਾ ਭੁੱਟਾ ਨੇ ਪੁਆਇੰਟ ਬਣਾ ਕੇ ਪਟਕੇ ਦੀ ਕੁਸ਼ਤੀ ਦੇ ਪਹਿਲੇ ਇਨਾਮ ’ਤੇ ਕਬਜ਼ਾ ਕੀਤਾ। ਪ੍ਰਬੰਧਕਾਂ ਵਲੋਂ ਛਿੰਝ ਮੇਲੇ ਵਿਚ ਪੁੱਜੇ ਦਰਸ਼ਕ ਪ੍ਰੇਮੀਆਂ, ਦਾਨੀ ਸੇਵਾਦਾਰਾਂ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਛਿੰਝ ਮੇਲੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਭਾਰੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਪਿੰਡ ਵਾਸੀ ਅਤੇ ਦਰਸ਼ਕ ਪ੍ਰੇਮੀ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਸਨ। ਅੰਤ ਵਿਚ ਇਹ ਛਿੰਝ ਮੇਲਾ ਆਪਣੀ ਵੱਖਰੀ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ।