02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਟੋ ਰਾਹੀਂ ਚੋਰੀਆਂ ਕਰਨ ਵਾਲੇ 4 ਮੁਲਜ਼ਮ ਕਾਬੂ

ਪੰਚਕੂਲਾ (ਹਰਿਆਣਾ), 2 ਅਗਸਤ - ਪੰਚਕੂਲਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸ਼ਾਤਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ...

ਅਜੀਤ ਡੈਸਕ 02-08-2026

ਪੰਚਕੂਲਾ (ਹਰਿਆਣਾ), 2 ਅਗਸਤ - ਪੰਚਕੂਲਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸ਼ਾਤਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਿਨ ਦੇ ਸਮੇਂ ਵੱਖ-ਵੱਖ ਸੈਕਟਰਾਂ ਵਿਚ ਘੁੰਮ ਕੇ ਬੰਦ ਮਕਾਨਾਂ ਦੀ ਰੇਕੀ ਕਰਦੇ ਸਨ ਅਤੇ ਰਾਤ ਨੂੰ ਆਟੋ ਵਿਚ ਸਵਾਰ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।
ਡੀਸੀਪੀ ਪੰਚਕੂਲਾ ਆਈਪੀਐਸ ਅਦਿਤੀ ਸਿੰਘ ਨੇ ਦੱਸਿਆ ਕਿ 4 ਜੁਲਾਈ ਨੂੰ ਥਾਣਾ ਚੰਡੀਮੰਦਰ ਵਿਚ ਦਰਜ ਚੋਰੀ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਸੈਕਟਰ-25 ਪੁਲਿਸ ਚੌਕੀ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ। ਸੈਕਟਰ-27 ਦੇ ਰਹਿਣ ਵਾਲੇ ਇੱਕ ਐਡਵੋਕੇਟ ਨੇ ਸ਼ਿਕਾਇਤ ਦਿੱਤੀ ਸੀ ਕਿ 3 ਜੁਲਾਈ ਨੂੰ ਉਹ ਅਦਾਲਤ ਗਏ ਹੋਏ ਸਨ ਅਤੇ ਵਾਪਸ ਆਉਣ 'ਤੇ ਘਰ ਦਾ ਮੁੱਖ ਤਾਲਾ ਟੁੱਟਿਆ ਹੋਇਆ ਮਿਲਿਆ। ਘਰ ਅੰਦਰ ਅਲਮਾਰੀਆਂ ਅਤੇ ਲਾਕਰ ਖੁੱਲ੍ਹੇ ਪਏ ਸਨ ਅਤੇ ਨਕਦੀ ਦੇ ਨਾਲ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ।
ਜਾਂਚ ਦੌਰਾਨ ਚੰਡੀਮੰਦਰ ਥਾਣਾ ਮੁਖੀ ਇੰਸਪੈਕਟਰ ਰਾਮਪਾਲ ਸਿੰਘ ਅਤੇ ਸੈਕਟਰ-25 ਪੁਲਿਸ ਚੌਕੀ ਇੰਚਾਰਜ ਰਾਮੂ ਸਵਾਮੀ ਦੀ ਅਗਵਾਈ ਹੇਠ ਪੁਲਿਸ ਟੀਮ ਨੇ 31 ਜੁਲਾਈ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਵਿਕਾਸ ਨਾਮਕ ਮੁਲਜ਼ਮ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਸਾਥੀਆਂ ਮੁਕੁਲ ਕੁਮਾਰ, ਵਿਸ਼ਾਲ ਉਰਫ਼ ਬਿੱਲਾ ਅਤੇ ਸਤੀਸ਼ ਕੁਮਾਰ ਉਰਫ਼ ਸੰਤੋਸ਼ ਨਾਲ ਮਿਲ ਕੇ ਚੋਰੀਆਂ ਕਰਨ ਦੀ ਗੱਲ ਕਬੂਲੀ। ਇਸ ਤੋਂ ਬਾਅਦ ਪੁਲਿਸ ਨੇ ਬਾਕੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਪਿਛਲੀ ਖ਼ਬਰ ਗੁਰਦੁਆਰੇ ਦੇ ਦਰਬਾਰ ਸਾਹਿਬ ’ਚ ਲੱਗੀ ਅੱਗ, ਰੁਮਾਲਾ ਸਾਹਿਬ ਅਗਨ ਭੇਂਟ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਮੀਰੀ ਪੀਰੀ ਖ਼ਾਲਸਾ ਮਾਰਚ ਦੀ ਰਵਾਨਗੀ