ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ’ਚ ਜਨਮ ਮਿਤੀ ਅਧਾਰਤ ਟਾਈ ਬ੍ਰੇਕ ਪ੍ਰਣਾਲੀ ਨੂੰ ਕੀਤਾ ਖ਼ਤਮ- ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 10 ਜੂਨ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਵਿਚ ਜਨਮ ਮਿਤੀ-ਅਧਾਰਤ ਟਾਈ-ਬ੍ਰੇਕਰ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ।
ਇਹ ਵੱਡਾ ਫ਼ੈਸਲਾ ਵਿਦਿਆਰਥੀਆਂ ਵਲੋਂ ਮੁੱਖ ਮੰਤਰੀ ਮਾਨ ਨੂੰ ਫੀਡਬੈਕ ਦੇਣ ਤੋਂ ਬਾਅਦ ਲਿਆ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਇਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਕੋ ਜਿਹਾ ਰੈਂਕ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਵਿਚ ਹੁਣ ਯੋਗਤਾ-ਅਧਾਰਤ ਪ੍ਰਸ਼ਨ ਪੱਤਰ ਹੋਣਗੇ ਜੋ ਰੱਟੇ ਮਾਰਨ ਦੀ ਬਜਾਏ ਸਮਝ ਅਤੇ ਯੋਗਤਾ ਦੀ ਜਾਂਚ ਕਰਦੇ ਹਨ। ਇਸ ਦੇ ਨਾਲ ਹੀ ਨਕਲ ਅਤੇ ਪੇਪਰ ਲੀਕ ਨੂੰ ਰੋਕਣ ਲਈ ਸਖ਼ਤ ਉਪਾਅ ਕੀਤੇ ਜਾਣਗੇ।
;
;
;
;
;
;
;
;
;