ਈਰਾਨ ਨੇ ਹੋਰਮੁਜ਼ ਨੇੜੇ ਸੁੱਟਿਆ ਅਮਰੀਕਾ ਦਾ ਅਪਾਚੇ ਹੈਲੀਕਾਪਟਰ-ਟਰੰਪ
ਦੁਬਈ/ਬੇਰੂਤ, 9 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਲਾਸਾ ਕੀਤਾ ਕਿ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਨੇੜੇ ਅਮਰੀਕੀ ਫ਼ੌਜੀ ਹੈਲੀਕਾਪਟਰ ਅਪਾਚੇ ਨੂੰ ਡੇਗਣ ਲਈ ਜ਼ਿੰਮੇਵਾਰ ਹੈ, ਜਿਸ ਦਾ ਜਵਾਬ ਈਰਾਨ ਨੂੰ ਦਿੱਤਾ ਜਾਵੇਗਾ¢ਟਰੰਪ ਨੇ ਦੱਸਿਆ ਕਿ ਇਕ ਡਰੋਨ ਕਿਸ਼ਤੀ ਰਾਹੀਂ ਅਪਾਚੇ ਹੈਲੀਕਾਪਟਰ ਦੇ ਦੋਵਾਂ ਕੈਪਟਨਾਂ ਨੂੰ ਬਚਾ ਲਿਆ ਗਿਆ ਹੈ, ਜੋ ਰਣਨੀਤਕ ਜਲ ਮਾਰਗ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ¢ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿੰਸ ਨੇ ਕਿਹਾ ਕਿ ਇਹ ਅਮਰੀਕੀ ਫ਼ੌਜ ਵਲੋਂ ਸਮੁੰਦਰ 'ਚ ਕੀਤੀ ਗਈ ਇਹ ਪਹਿਲੀ ਡਰੋਨ ਬਚਾਅ ਮੁਹਿੰਮ ਸੀ¢ ਉਨ੍ਹਾਂ ਕਿਹਾ ਕਿ ਮਨੁੱਖ ਰਹਿਤ ਕਿਸ਼ਤੀ ਨੇ ਹੈਲੀਕਾਪਟਰ ਦੇ ਦੋਵਾਂ ਕੈਪਟਨਾਂ ਨੂੰ ਲੱਭ ਲਿਆ ਅਤੇ ਪਾਣੀ 'ਚ ਲਗਭਗ ਦੋ ਘੰਟੇ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਨਾਰੇ 'ਤੇ ਲਿਆਂਦਾ¢ ਦੂਜੇ ਪਾਸੇ ਇਜ਼ਰਾਈਲ ਵਲੋਂ ਈਰਾਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਲਿਬਨਾਨ 'ਤੇ ਲਗਾਤਾਰ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ | ਇਜ਼ਰਾਈਲੀ ਫ਼ੌਜਾਂ ਨੇ ਲਿਬਨਾਨ ਦੇ ਦੱਖਣੀ ਸ਼ਹਿਰ ਟਾਇਰ ਦੇ ਵਸਨੀਕਾਂ ਨੂੰ ਹਿਜ਼ਰਤ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਕੀਤੀ ਬੰਬਾਰੀ 'ਚ ਘੱਟੋ-ਘੱਟ 29 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਇਹ ਮੌਤਾਂ ਲਿਬਨਾਨ ਦੇ ਤੱਟਵਰਤੀ ਸ਼ਹਿਰ ਦੇ ਇਕ ਪ੍ਰਸਿੱਧ ਰਿਹਾਇਸ਼ੀ ਖੇਤਰ 'ਚ ਇਜ਼ਰਾਈਲੀ ਹਵਾਈ ਹਮਲਿਆਂ ਕਾਰਨ ਹੋਈਆਂ ਹਨ¢ ਹਿਜ਼ਰਤ ਦੇ ਆਦੇਸ਼ 'ਚ ਟਾਇਰ ਸ਼ਹਿਰ ਦਾ ਈਸਾਈ ਕੁਆਰਟਰ ਵੀ ਸ਼ਾਮਿਲ ਹੈ, ਜਿਸ ਨੂੰ ਪਹਿਲਾਂ ਬਾਹਰ ਰੱਖਿਆ ਗਿਆ ਸੀ¢ ਇਜ਼ਰਾਈਲੀ ਫ਼ੌਜ ਦਾ ਦੋਸ਼ ਹੈ ਕਿ ਹਿਜ਼ਬੁੱਲਾ ਲੜਾਕੇ ਉਥੇ ਮੌਜੂਦ ਹਨ।
;
;
;
;
;
;
;
;