JALANDHAR WEATHER

ਪਟਨਾ ਅਦਾਲਤ ਵਲੋਂ ਖ਼ਾਨ ਸਰ ਦੀ ਗਿ੍ਫ਼ਤਾਰੀ 'ਤੇ ਰੋਕ

ਪਟਨਾ, 9 ਜੂਨ (ਪੀ.ਟੀ.ਆਈ.)-ਗੋਲੀਬਾਰੀ ਮਾਮਲੇ 'ਚ ਖ਼ਾਨ ਸਰ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਅੱਜ ਪਟਨਾ ਸਿਵਲ ਕੋਰਟ 'ਚ ਸੁਣਵਾਈ ਹੋਈ | ਅਦਾਲਤ ਨੇ ਖ਼ਾਨ ਸਰ ਦੀ ਗਿ੍ਫ਼ਤਾਰੀ 'ਤੇ ਰੋਕ 'ਤੇ ਰੋਕ ਲਗਾ ਦਿੱਤੀ ਹੈ | ਇਸ ਦੌਰਾਨ ਅਦਾਲਤ ਨੇ ਪੁਲਿਸ ਤੋਂ ਕੇਸ ਡਾਇਰੀ ਵੀ ਵੀ ਮੰਗ ਕੀਤੀ ਹੈ | ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਅਗਲੇ ਹੁਕਮਾਂ ਜਾਂ ਅਗਲੀ ਸੁਣਵਾਈ ਤੱਕ ਸੰਬੰਧਿਤ ਵਿਅਕਤੀ ਖ਼ਿਲਾਫ਼ ਕੋਈ ਸਖ਼ਤ ਜਾਂ ਦਬਾਅਪੂਰਨ ਕਾਰਵਾਈ ਨਾ ਕੀਤੀ ਜਾਵੇ | ਖ਼ਾਨ ਸਰ ਵਲੋਂ ਪੇਸ਼ ਹੋਏ ਵਕੀਲ ਅਰਵਿੰਦ ਕੁਮਾਰ ਮਹੂਆਰ ਨੇ ਅਦਾਲਤ ਨੂੰ ਕਿਹਾ ਕਿ ਗੋਲੀ ਆਤਮਰੱਖਿਆ ਲਈ ਚਲਾਈ ਗਈ ਸੀ | ਕਿਸੇ ਤਰ੍ਹਾਂ ਦਾ ਡਰ ਜਾਂ ਸਹਿਮ ਫ਼ੈਲਾਉਣਾ ਮਕਸਦ ਨਹੀਂ ਸੀ | ਖ਼ਾਨ ਸਰ ਦੇ ਵਕੀਲ ਨੇ ਦੱਸਿਆ ਕਿ ਖਾਨ ਸਰ ਦੀ ਅਗਾਊ ਜ਼ਮਾਨਤ ਪਟੀਸ਼ਨ 'ਤੇ 20 ਜੂਨ ਨੂੰ ਸੁਣਵਾਈ ਹੋਵੇਗੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ