JALANDHAR WEATHER

ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਚੱਲੀ ਗੋਲੀ

ਘੁਮਾਣ, (ਗੁਰਦਾਸਪੁਰ), 10 ਜੂਨ (ਬੰਮਰਾਹ)- ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਖੇਤਾਂ ਵਿਚ ਪਾਈਪ ਪਾਉਣ ਨੂੰ ਲੈ ਕੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅਤੇਪੁਰ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਪਾਈਪ ( ਪੋਰਾ ) ਪਾ ਰਹੇ ਸਨ ਕਿ ਇੰਨੇ ਚਿਰ ਨੂੰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਆਪਣੇ ਭਰਾ ਸਮੇਤ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ 12 ਬੋਰ ਦੀ ਬੰਦੂਕ ਨਾਲ ਦੋ ਫਾਇਰ ਸਿੱਧੇ ਸਾਡੇ ਵੱਲ ਮਾਰੇ ਪਰ ਗਨੀਮਤ ਰਹੀ ਕਿ ਸਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਥਾਣਾ ਘੁਮਾਣ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਕਿਸ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ