ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਫਰਾਂਸ, ਸਲੋਵਾਕੀਆ ਦੇ ਦੌਰੇ 'ਤੇ ਜਾਣਗੇ
ਨਵੀਂ ਦਿੱਲੀ, 9 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜੂਨ ਤੋਂ ਫਰਾਂਸ ਅਤੇ ਸਲੋਵਾਕੀਆ ਲਈ ਇਕ ਹਫ਼ਤੇ ਦੀ ਯਾਤਰਾ 'ਤੇ ਜਾਣਗੇ, ਜਿੱਥੇ ਉਹ ਦੁਵੱਲੇ ਸੰਬੰਧਾਂ ਨੂੰ ਵਧਾਉਣ ਅਤੇ ਵਿਸ਼ਵਵਿਆਪੀ ਚੁਣੌਤੀਆਂ 'ਤੇ ਚਰਚਾ ਕਰਨ ਦੇ ਤਰੀਕਿਆਂ ਦੀ ਪੜਚੋਲ ਕਰਨਗੇ | ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ 16 ਅਤੇ 17 ਜੂਨ ਨੂੰ ਫਰਾਂਸ ਦੇ ਈਵੀਅਨ ਸ਼ਹਿਰ ਵਿਚ ਜੀ-7 ਸੰਮੇਲਨ 'ਚ ਸ਼ਾਮਿਲ ਹੋਣਗੇ | ਆਪਣੀ ਯਾਤਰਾ ਦੇ ਪਹਿਲੇ ਪੜਾਅ ਵਿਚ ਪ੍ਰਧਾਨ ਮੰਤਰੀ ਮੋਦੀ 13 ਤੋਂ 14 ਜੂਨ ਤੱਕ ਫਰਾਂਸ ਦੇ ਸ਼ਹਿਰ ਨਾਇਸ ਦਾ ਦÏਰਾ ਕਰਨਗੇ | ਵਿਦੇਸ਼ ਮੰਤਰਾਲੇ ਦੇ ਅਨੁਸਾਰ ਉਹ 16 ਤੋਂ 19 ਜੂਨ ਤੱਕ ਏਵੀਅਨ ਅਤੇ ਪੈਰਿਸ ਦਾ ਵੀ ਦੌਰਾ ਕਰਨਗੇ | ਇਸ ਤੋਂ ਇਲਾਵਾ ਮੋਦੀ 14 ਤੋਂ 16 ਜੂਨ ਤੱਕ ਸਲੋਵਾਕੀਆ 'ਚ ਰਹਿਣਗੇ |
;
;
;
;
;
;
;
;
;