ਗੁਰੂ ਹਰਸਹਾਏ 'ਚ 'ਆਪ' ਉਮੀਦਵਾਰ ਨੇ ਪਾਈ ਵੋਟ, ਗਿੱਲ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪੈਣ ਦੀ ਰਫਤਾਰ ਮੱਠੀ
ਗੁਰੂ ਹਰਸਹਾਏ (ਫ਼ਿਰੋਜ਼ਪੁਰ)/ਇਆਲੀ/ਥਰੀਕੇ/ਫੁੱਲਾਂਵਾਲ (ਲੁਧਿਆਣਾ), 14 ਦਸੰਬਰ (ਕਪਿਲ ਕੰਧਾਰੀ/ਮਨਜੀਤ ਸਿੰਘ ਦੁੱਗਰੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਗੁਰੂ ਹਰਸਹਾਏ ਹਲਕੇ ਦੇ ਪਿੰਡ ਮਾੜੇ ਕਲਾ ਜੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਬਸਤੀ ਮੱਘਰ ਸਿੰਘ ਵਾਲਾ ਦੇ ਬੂਥ ’ਤੇ ਵੋਟ ਪਾਈ।
ਇਸੇ ਤਰਾਂ ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਦਾ ਕੰਮ ਚਾਹੇ ਮਿੱਥੇ ਸਮੇਂ ਅਨੁਸਾਰ ਸ਼ੁਰੂ ਹੋ ਗਿਆ, ਪਰ ਵੋਟਾਂ ਪੈਣ ਦੀ ਰਫਤਾਰ ਬਹੁਤ ਹੀ ਮੱਠੀ ਰਹੀ, ਸਾਡੇ 9 ਵਜੇ ਤੱਕ 3.5 % ਵੋਟ ਹੀ ਪੋਲ ਹੋਈ।
;
;
;
;
;
;
;
;