ਪੱਟੀ ਹਲਕੇ ਅਧੀਨ ਆਉਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਵੋਟਿੰਗ ਫਿੱਕੀ, ਦਪਿਹਰ 2.00 ਵਜੇ ਤੱਕ ਕਈ ਬੂਥ ਰਹੇ ਸੁੰਨੇ
ਪੱਟੀ 14 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)ਪੱਟੀ ਹਲਕੇ ਅਧੀਨ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਇਲਾਕੇ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਸਵੇਰੇ ਤੋਂ ਹੀ ਵੋਟਿੰਗ ਦੀ ਰਫ਼ਤਾਰ ਧੀਮੀ ਰਹੀ ਅਤੇ ਦਪਿਹਰ 2 ਵਜੇ ਦੇ ਕਰੀਬ ਕਈ ਪੋਲਿੰਗ ਬੂਥ ਲਗਭਗ ਖਾਲੀ ਨਜ਼ਰ ਆਏ। ਵੋਟਰਾਂ ਦੀ ਘੱਟ ਹਾਜ਼ਰੀ ਕਾਰਨ ਚੋਣੀ ਮਾਹੌਲ ਵੀ ਪੂਰੀ ਤਰ੍ਹਾਂ ਫਿੱਕਾ ਦਿੱਸਿਆ।
ਪੋਲਿੰਗ ਸਟੇਸ਼ਨਾਂ ’ਤੇ ਨਾ ਤਾਂ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ ਅਤੇ ਨਾ ਹੀ ਉਹ ਜੋਸ਼, ਜੋ ਆਮ ਤੌਰ ’ਤੇ ਚੋਣਾਂ ਦੌਰਾਨ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਚੋਣ ਅਮਲੇ ਨੂੰ ਵੀ ਵੋਟਰਾਂ ਦੀ ਉਡੀਕ ਕਰਨੀ ਪਈ। ਹਾਲਾਤ ਇੱਥੋਂ ਤੱਕ ਰਹੇ ਕਿ ਕਈ ਉਮੀਦਵਾਰਾਂ ਦੇ ਆਪਣੇ ਪਿੰਡਾਂ ਵਿੱਚ ਵੀ ਚੋਣਾਂ ਨੂੰ ਲੈ ਕੇ ਕੋਈ ਖ਼ਾਸ ਰੌਣਕ ਨਹੀਂ ਸੀ ਤੇ ਨਾ ਹੀ ਸਮਰਥਕਾਂ ਦੀ ਭੀੜ। ਕਈ ਉਮੀਦਵਾਰ ਆਪਣੇ-ਆਪਣੇ ਕੈਂਪਾਂ ਵਿੱਚ ਬੈਠੇ ਵੋਟਰਾਂ ਦੇ ਆਉਣ ਦੀ ਉਡੀਕ ਕਰਦੇ ਰਹ ਰਹੇ ਹਨ |
ਦੂਜੇ ਪਾਸੇ ਚੋਣ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਪੋਲਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਜਾਰੀ ਰਹੀ। ਹਾਲਾਂਕਿ ਘੱਟ ਵੋਟਿੰਗ ਕਾਰਨ ਆਖ਼ਰੀ ਵੋਟ ਪ੍ਰਤੀਸ਼ਤ ਕੀ ਰਹੇਗਾ, ਇਸ ’ਤੇ ਸਾਰੇ ਧਿਆਨ ਕੇਂਦਰਿਤ ਰਹੇਗਾ।
;
;
;
;
;
;
;
;