JALANDHAR WEATHER

12 ਵਜੇ ਤੋਂ ਬਾਅਦ ਪੋਲਿੰਗ ਬੂਥਾਂ ਤੇ ਲੱਗੀਆਂ ਰੌਣਕਾਂ

ਪੰਜਗਰਾਈਂ ਕਲਾਂ,14 ਦਸੰਬਰ ( ਸੁਖਮੰਦਰ ਸਿੰਘ ਬਰਾੜ)-ਪੰਜਗਰਾਈ ਕਲਾ ਖੇਤਰ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਚੋਣ ਅਮਲ ਠੀਕ 8 ਵਜੇ ਸ਼ੁਰੂ ਹੋ ਗਿਆ ਪ੍ਰੰਤੂ ਇਲਾਕੇ ਅੰਦਰ ਸੰਘਣੀ ਧੁੰਧ ਕਾਰਨ ਇੱਕਾ ਦੁੱਕਾ ਵੋਟਰ ਹੀ ਪੋਲਿੰਗ ਬੂਥਾਂ ਤੇ ਵੋਟ ਪਾਉਂਦੇ ਨਜ਼ਰ ਆਏ ਜਿਸ ਕਾਰਨ 12 ਵਜੇ ਤੱਕ ਪੰਜ ਗਰਾਹੀ ਕਲਾਂ ਔਲਖ , ਜਿਉਣ ਵਾਲਾ , ਘਣੀਏ ਵਾਲਾ ,ਬੱਗੇਆਣਾ ਆਦਿ ਪਿੰਡਾਂ 'ਚ ਲਗਭਗ 20 ਫੀਸਦੀ ਹੀ ਪੋਲਿੰਗ ਹੋਈ। 12 ਵਜੇ ਤੋਂ ਬਾਅਦ ਜੋ ਹੀ ਸੂਰਜ ਚਮਕਿਆ ਤਾਂ ਵੱਖ ਵੱਖ ਪੋਲਿੰਗ ਬੂਥਾਂ ਦੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਯਤਨ ਹੁੰਦੇ ਵੇਖੇ ਗਏ। ਜਿਨਾਂ ਪਿੰਡਾਂ ਵਿੱਚ ਬਲਾਕ ਸੰਮਤੀ ਦੇ ਉਮੀਦਵਾਰ ਨਹੀਂ ਸਨ ਉਹਨਾਂ ਵਿੱਚ ਵੋਟਰਾਂ ਵੱਲੋਂ ਵੋਟਾਂ ਪਾਉਣ ਲਈ ਉਤਸ਼ਾਹਤ ਨਹੀਂ ਦਿਖਾਇਆ ਜਾ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ