ਵਿਧਾਇਕਾ ਬਲਜਿੰਦਰ ਕੌਰ ਨੇ ਪਾਈ ਵੋਟ, ਪਿੰਡ ਅਲਫੂ ਕੇ ਵਿਖੇ ਇਕੋਂ ਥਾ ਸਾਂਝੇ ਤੌਰ 'ਤੇ ਲਾਇਆ ਗਿਆ ਬੂਥ
ਤਲਵੰਡੀ ਸਾਬੋ (ਬਠਿੰਡਾ)/ਗੁਰੂ ਹਰਸਹਾਏ (ਫ਼ਿਰੋਜ਼ਪੁਰ), 14 ਦਸੰਬਰ (ਰਣਜੀਤ ਸਿੰਘ ਰਾਜੂ/ਹਰਚਰਨ ਸਿੰਘ ਸੰਧੂ) - ਅੱਜ ਹੋ ਰਹੀਆਂ ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਬਲਾਕ ਤਲਵੰਡੀ ਸਾਬੋ ਦੇ ਬਾਕੀ ਪਿੰਡਾਂ ਚ ਭਾਂਵੇ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਪਰ ਜ਼ਿਲ੍ਹੇ ਭਰ ਚ ਬਲਾਕ ਸੰਮਤੀ ਦੀ ਹੌਟ ਸੀਟ ਬਣ ਚੁੱਕੇ ਜੰਬਰ ਬਸਤੀ ਦੀ ਚੋਣ ਲਈ ਸਵੇਰ ਤੋਂ ਹੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹੈ ਕਿਉਂਕਿ ਇਸ ਸੀਟ ਤੋਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਚਾਚੀ ਚੋਣ ਮੈਦਾਨ ਚ ਹਨ। ਚੋਣ ਪ੍ਰਕਿਰਿਆ ਦੇ ਚਲਦਿਆਂ ਬੀਬਾ ਬਲਜਿੰਦਰ ਕੌਰ ਨੇ ਵੀ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ।ਵੋਟ ਪਾਉਣ ਉਪਰੰਤ ਗੱਲਬਾਤ ਕਰਦਿਆਂ ਓਹਨਾਂ ਕਿਹਾ ਕਿ ਬਲਾਕ ਸੰਮਤੀ/ਜਿਲ੍ਹਾ ਪ੍ਰੀਸ਼ਦ ਦੀ ਪਹਿਲੀ ਚੋਣ ਹੈ ਜੋ ਨਿਰਪੱਖ ਤਰੀਕੇ ਨਾਲ ਹੋ ਰਹੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਵਾਂਗ ਨਾ ਹੀ ਤਾਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਏ ਅਤੇ ਨਾ ਉਮੀਦਵਾਰਾਂ ਨੂੰ ਕਿਸੇ ਨੇ ਡਰਾਇਆ ਧਮਕਾਇਆ।ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਡਰ ਜਾਂ ਭੈਅ ਦੇ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਓਧਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਫ਼ਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਅਲਫੂ ਕੇ ਵਿਖੇ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੇ ਸਾਝਾ ਬੂਥ ਲਾ ਕੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਇਕੋ ਥਾਂ 'ਤੇ ਟੈਂਟ ਹੇਠ ਸਾਰੀਆਂ ਪਾਰਟੀਆਂ ਦੇ ਵਰਕਰ ਬੈਠੇ ਰਹੇ ਤੇ ਟੈਂਟ 'ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਬੈਨਰ ਵੀ ਨਜ਼ਰ ਆਏ।
;
;
;
;
;
;
;
;