ਬਲਾਚੌਰ: ਤੋਂ ਆਪ ਉਮੀਦਵਾਰ ਨੇ ਪਾਈ ਵੋਟ, ਕੋਟਫ਼ਤੂਹੀ ਵਿਚ ਵੋਟਰਾਂ ਨੂੰ ਨਹੀਂ ਮਿਲੇ ਵੋਟ ਨੰਬਰ ਤੇ ਸਲਿੱਪਾਂ
ਬਲਾਚੌਰ (ਨਵਾਂਸ਼ਹਿਰ)/ਕੋਟ ਫਤੂਹੀ (ਹੁਸ਼ਿਆਰਪੁਰ), 14 ਦਸੰਬਰ (ਦੀਦਾਰ ਸਿੰਘ ਬਲਾਚੌਰੀਆ/ਅਵਤਾਰ ਸਿੰਘ ਅਟਵਾਲ) - ਬਲਾਚੌਰ ਬਲਾਕ ਸੰਮਤੀ ਜ਼ੋਨ ਕੰਗਣਾਂ ਬੇਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਵੀਰ ਸਿੰਘ ਧਾਲੀਵਾਲ (ਪਿੰਡ ਜੱਟਪੁਰ) ਪਤਨੀ ਦਲਵੀਰ ਕੌਰ ਧਾਲੀਵਾਲ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾਂ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਚੱਲ ਰਹੇ ਚੋਣ ਦੰਗਲ ਵਿਚ ਕੋਟਫ਼ਤੂਹੀ ਤੇ ਆਸ-ਪਾਸ ਪਿੰਡਾਂ ਵਿਚ ਸਵੇਰੇ 8 ਵਜੇ ਤੋ ਵੋਟਿੰਗ ਸ਼ੁਰੂ ਹੋ ਗਈ । ਪਰ ਪਿੰਡਾਂ ਵਿਚ ਇਸ ਵਾਰ ਘਰਾਂ ਵਿਚ ਵੋਟਰਾਂ ਨੂੰ ਵੋਟਰ ਸੂਚੀ ਦੇ ਵੋਟ ਨੰਬਰ ਤੇ ਵਾਰਡ ਨੰਬਰ ਦੀਆ ਸਲਿਪਾਂ ਨਾ ਦਿੱਤੇ ਜਾਣ ਕਰ ਕੇ ਵੋਟਰ ਇਕੱਲਾ ਸ਼ਨਾਖ਼ਤੀ ਕਾਰਡ ਲੈ ਕੇ ਜਾਣ ਕਰ ਕੇ ਉਨ੍ਹਾਂ ਨੂੰ ਬੂਥਾਂ ਤੋ ਵਾਪਸ ਆਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਮੰਨਣਹਾਨਾ ਵਿਖੇ ਸਰਪੰਚ ਰਵੀ ਕੁਮਾਰ ਤੇ ਨੰਬਰਦਾਰ ਹਰਭਜਨ ਲਾਲ ਆਪਣੇ ਸਾਥੀਆ ਨਾਲ ਖ਼ੁਦ ਸਲਿਪਾਂ ਕੱਟ ਰਹੇ ਹਨ । ਪਿੰਡਾਂ ਵਿਚ ਕੰਮਕਾਰ ਤੇ ਜਾਣ ਵਾਲੇ ਲੋਕ ਵੋਟ ਪਾਉਣ ਜਾ ਰਹੇ ਜਦਕਿ ਚੋਣ ਬੂਥਾਂ ਉੱਪਰ ਸਵੇਰੇ 9 ਵਜੇ ਤੱਕ ਇਕ ਦੋ ਵਿਅਕਤੀ ਹੀ ਵੋਟ ਪਾਉਣ ਆਉਂਦੇ ਵਿਖਾਈ ਦੇ ਰਹੇ ਹਨ।
;
;
;
;
;
;
;
;