ਆਪ ਉਮੀਦਵਾਰ ਨੂੰ ਮਿਲਿਆ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਚੋਣ ਹੋਈ ਰੱਦ
ਅਟਾਰੀ ਸਰਹੱਦ, (ਅੰਮ੍ਰਿਤਸਰ), 14 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਰਾਜ ਅੰਦਰ ਅੱਜ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਸ਼ੁਰੂਆਤ ਹੋਣ ਸਮੇਂ ਅਟਾਰੀ ਬਲਾਕ ਅਧੀਨ ਆਉਂਦੇ ਪਿੰਡ ਖਾਸਾ ਵਿਖੇ ਸਰਕਾਰ ਦੀ ਵੱਡੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ ਚੋਣ ਨਿਸ਼ਾਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਤਕੜੀ ਛਾਪ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ਐਸ.ਡੀ.ਐਮ. ਅੰਮ੍ਰਿਤਸਰ 2 ਵਲੋਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਇਹ ਚੋਣ ਰੱਦ ਕਰ ਦਿੱਤੀ ਗਈ ਹੈ। ਐਸ.ਡੀ.ਐਮ. 2 ਅੰਮ੍ਰਿਤਸਰ ਰਾਕੇਸ਼ ਕੁਮਾਰ ਦੇ ਅਨੁਸਾਰ ਇਹ ਚੋਣ ਹੁਣ ਫਿਰ ਦੁਬਾਰਾ ਸਹੀ ਬੈਲਟ ਪੇਪਰ ਦੀ ਸਫਾਈ ਕਰਵਾ ਕੇ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਵੇਗੀ। ਐਸ.ਡੀ.ਐਮ. ਨੇ ਇਹ ਵੀ ਦੱਸਿਆ ਕਿ ਛਪਾਈ ਸਮੇਂ ਹੋਈ ਗਲਤੀ ਜਿਸ ਕਰਮਚਾਰੀ ਵਲੋਂ ਕੀਤੀ ਗਈ, ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;