ਸਾਬਕਾ ਐਮ.ਸੀ. ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
ਪਟਿਆਲਾ, 31 ਅਕਤੂਬਰ-ਪਟਿਆਲਾ ਦੇ ਸਾਬਕਾ ਅਕਾਲੀ ਐਮ. ਸੀ. ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੰਜਾਬ ਵਿਚ ਅਕਾਲੀ ਸਰਕਾਰ ਸਮੇਂ ਐਮ.ਸੀ. ਰਹੇ ਬੱਬੀ ਮਾਨ ਜਿਨ੍ਹਾਂ ਦੀ ਉਮਰ ਤਕਰੀਬਨ 65 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਅੱਜ ਸ਼ੱਕੀ ਹਾਲਤ ਵਿਚ ਘਰ ਦੇ ਬਾਹਰ ਬਣੀ ਆਪਣੀ ਵਰਕਸ਼ਾਪ ਵਿਚ ਆਪਣੇ-ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਦੀ ਹੈ।
;
;
;
;
;
;
;
;