ਆਰ.ਟੀ.ਆਈ. ਕਾਰਕੁਨ ਦੇ ਚਾਚੇ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਦੋਵੇਂ ਸ਼ੂਟਰ ਕਾਬੂ
 
                  
ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਉੱਘੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ ’ਤੇ ਫਾਇਰਿੰਗ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਮਾਨਸਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਹੱਥ ਚੜ੍ਹੇ ਵਿਅਕਤੀਆਂ ਦੀ ਪਛਾਣ ਗੁਰਸਾਹਿਬ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਤੇ ਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੁਖਰਾਲੀ ਰਾਮਪੁਰਾ (ਰੂਪਨਗਰ) ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਇਹ ਦਾਅਵਾ ਵੀ ਕਰਦੇ ਹਨ ਕਿ ਜਦੋਂ ਸ਼ੂਟਰ ਗੁਰਸਾਹਿਬ ਸਿੰਘ ਨੂੰ ਕਸਬਾ ਭੀਖੀ ਵਿਖੇ ਡਰੇਨ ਦੀ ਪਟੜੀ ਕੋਲ ਹਥਿਆਰ ਬਰਾਮਦ ਕਰਵਾਉਣ ਲਈ ਲਿਜਾਇਆ ਗਿਆ ਤਾਂ ਉਸ ਨੇ ਪਹਿਲਾਂ ਹੀ ਉਥੇ ਦੱਬੇ ਲੋਡ ਪਿਸਤੌਲ ਨੂੰ ਚੁੱਕ ਕੇ ਪੁਲਿਸ ਪਾਰਟੀ ’ਤੇ ਫਾਇਰ ਕਰਨਾ ਚਾਹਿਆ ਪਰ ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਉਸ ਦੀ ਸੱਜੀ ਲੱਤ ’ਚ ਲੱਗਣ ਕਰਕੇ ਉਹ ਜ਼ਖ਼ਮੀ ਹੋ ਗਿਆ, ਜੋ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹੈ। ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪਿਸਤੌਲ ਤੇ ਦੇਸੀ ਕੱਟਾ 32 ਬੋਰ ਸਮੇਤ ਇਕ ਰੌਂਦ ਤੇ ਇਕ ਖੋਲ ਬਰਾਮਦ ਕੀਤਾ ਗਿਆ ਹੈ।
 
         
 
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            