ਮਿੱਡ-ਡੇ ਮੀਲ ਦੀ ਕਣਕ 'ਚ ਘਪਲੇਬਾਜ਼ੀ ਦੇ ਸ਼ੱਕ ਵਜੋਂ ਲੋਕਾਂ ਵਲੋਂ ਰੋਸ ਧਰਨਾ
 
                  
ਜੰਡਿਆਲਾ ਗੁਰੂ, 31 ਅਕਤੂਬਰ (ਹਰਜਿੰਦਰ ਸਿੰਘ ਕਲੇਰ, ਜੰਡਿਆਲਾ ਗੁਰੂ)-ਬਲਾਕ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੇ ਵਿਦਿਆਰਥੀਆਂ ਲਈ ਆ ਰਹੀ ਮਿੱਡ-ਡੇ ਮੀਲ ਸਕੀਮ ਦੀ ਕਣਕ ਅਤੇ ਚੌਲਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਜੰਡਿਆਲਾ ਗੁਰੂ ਦੀ ਇਕ ਆਟਾ ਚੱਕੀ ਦੇ ਬਾਹਰੋਂ ਲੋਕਾਂ ਨੇ ਇਕ ਚਿੱਟੇ ਹਾਥੀ (ਟਰੱਕ) ਨੂੰ ਕਾਬੂ ਕੀਤਾ, ਜਿਸ ‘ਤੇ ਸਕੂਲ ਦੀ ਮਿੱਡ-ਡੇ ਮੀਲ ਲਈ ਆਈ ਕਣਕ ਲੱਦੀ ਹੋਈ ਸੀ। ਲੋਕਾਂ ਦਾ ਕਹਿਣਾ ਹੈ ਕਿ ਇਹ ਕਣਕ ਕਥਿਤ ਤੌਰ ‘ਤੇ ਘੱਟ ਰੇਟ ‘ਤੇ ਵੇਚੀ ਜਾ ਰਹੀ ਸੀ। ਸਕੂਲ ਦੇ ਅਧਿਆਪਕਾਂ ਦੇ ਦੋ ਵੱਖਰੇ ਧੜੇ ਇਕ-ਦੂਜੇ ਉੱਤੇ ਦੋਸ਼ ਲਗਾ ਰਹੇ ਹਨ। ਹਾਲਾਂਕਿ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੱਚਾਈ ਜਾਂਚ ਮਗਰੋਂ ਹੀ ਸਾਹਮਣੇ ਆਵੇਗੀ। ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਚੌਕੀ ਬੰਡਾਲਾ ਸਾਹਮਣੇ ਰੋਸ ਧਰਨਾ ਦਿੱਤਾ ਗਿਆ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਿਹੜੇ ਵੀ ਵਿਅਕਤੀ ਇਸ ਘਪਲੇ ਵਿਚ ਸ਼ਾਮਿਲ ਪਾਏ ਜਾਂਦੇ ਹਨ, ਉਨ੍ਹਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਦੋਸ਼ ਲਗਾਇਆ ਕਿ ਸਿਆਸੀ ਦਬਾਅ ਹੇਠ ਮਾਮਲੇ ‘ਚ ਕਾਰਵਾਈ ਨਹੀਂ ਕੀਤੀ ਜਾ ਰਹੀ। ਕੁਝ ਲੜਕੀਆਂ ਵਲੋਂ ਵੀ ਕਥਿਤ ਤੌਰ ‘ਤੇ ਹੋਰ ਗੰਭੀਰ ਦੋਸ਼ ਲਗਾਏ ਗਏ ਹਨ ਜਿਨ੍ਹਾਂ ਦੀ ਵੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
 
         
 
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            