JALANDHAR WEATHER

ਕਬੱਡੀ ਖਿਡਾਰੀ ਦੀ ਹੱਤਿਆ 'ਤੇ ਪੁਲਿਸ ਦਾ ਵੱਡਾ ਬਿਆਨ

ਜਗਰਾਉਂ, 31 ਅਕਤੂਬਰ-ਲੁਧਿਆਣਾ ਦੇ ਨਾਲ ਲੱਗਦੇ ਜਗਰਾਉਂ ਹਲਕੇ ਵਿਚ ਕਬੱਡੀ ਖਿਡਾਰੀ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਇਸ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਜਗਰਾਉਂ ਦੇ ਐਸ.ਐਸ.ਪੀ. ਦਫਤਰ ਤੋਂ ਕੁਝ ਦੂਰੀ ਉਤੇ ਹੀ ਇਹ ਵਾਰਦਾਤ ਵਾਪਰੀ ਹੈ। ਜਾਣਕਾਰੀ ਮਿਲੀ ਹੈ ਕਿ 26 ਸਾਲਾ ਤੇਜਪਾਲ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਨੂੰ ਜਗਰਾਉਂ ਦੇ ਹਰੀ ਸਿੰਘ ਹਸਪਤਾਲ ਰੋਡ ਦੇ ਲਾਗੇ 6-7 ਨੌਜਵਾਨਾਂ ਵਲੋਂ ਕੁੱਟਮਾਰ ਕਰਨ ਤੋਂ ਬਾਅਦ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਨਾਲ ਉਸ ਸਮੇਂ ਉਸ ਦੇ ਦੋ ਸਾਥੀ ਵੀ ਸਨ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਮੌਕੇ ਉਤੇ ਪੁਲਿਸ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ