JALANDHAR WEATHER

ਦਰਿਆ ਬਿਆਸ ਵਲੋਂ ਆਰਜੀ ਬੰਨ੍ਹ ਨੂੰ ਲਾਈ ਜਾ ਰਹੀ ਵੱਡੀ ਢਾਹ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਵਧਿਆ

ਕਪੂਰਥਲਾ 7 ਸਤੰਬਰ (ਅਮਰਜੀਤ ਕੋਮਲ) - ਮੰਡ ਖਿਜਰਪੁਰ ਦੇ ਸਾਹਮਣੇ ਲੋਕਾਂ ਵਲੋਂ ਬਣਾਏ ਗਏ 9 ਕਿਲੋਮੀਟਰ ਆਰਜੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਾਈ ਜਾ ਰਹੀ ਲਗਾਤਾਰ ਢਾਹ ਕਾਰਨ ਵੱਡੇ ਖੇਤਰ 'ਚ ਬੰਨ੍ਹ ਖੁਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਸ ਬੰਨ੍ਹ ਦੇ ਟੁੱਟਣ ਦਾ ਖਤਰਾ ਵੱਧ ਗਿਆ ਹੈ।
ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਤੋਂ ਬੋਰਿਆ ਦੇ ਕਰੇਟ ਬਣਾ ਕੇ ਦਰਿਆ ਵਲੋਂ ਲਾਈ ਜਾ ਰਹੀ ਢਾਹ ਨੂੰ ਰੋਕਣ ਦੇ ਯਤਨ ਕਰ ਰਹੇ ਸਨ, ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਬੋਰਿਆਂ ਦੇ ਲਾਏ ਕਰੇਟ ਵੀ ਦਰਿਆ ਬੁਰਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਲਗਾਤਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਬੰਨ੍ਹ ਟੁੱਟ ਗਿਆ ਤਾਂ ਸੁਲਤਾਨਪੁਰ ਸਬ ਡਵੀਜ਼ਨ ਦੇ ਪਿੰਡ ਹੜ੍ਹ ਦੀ ਮਾਰ ਹੇਠ ਆ ਜਾਣਗੇ। ਬੰਨ੍ਹ ਨੂੰ ਬਚਾਈ ਰੱਖਣ ਲਈ ਲਗਾਤਾਰ ਇਲਾਕੇ ਦੇ ਕਿਸਾਨ ਕੋਸ਼ਿਸ਼ ਕਰ ਰਹੇ ਹਨ ਤੇ ਦੋ ਪੋਕ ਲਾਈਨ ਮਸ਼ੀਨਾਂ ਵੀ ਲੱਗੀਆਂ ਹੋਈਆਂ ਹਨ। ਲੋਕਾਂ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਬੰਨ੍ਹ ਨੂੰ ਬਚਾਇਆ ਜਾ ਸਕੇ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਅਤੇ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਬੰਨ੍ਹ ਬਣਾਉਣ ਦੇ ਕਾਰਜ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਰਿਆ ਬਿਆਸ ਚ 40 ਫੁੱਟ ਪਾਣੀ ਤੇਜੀ ਨਾਲ ਵਹਿ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ