JALANDHAR WEATHER

ਮੁੜ ਪੈ ਰਹੇ ਲਗਾਤਾਰ ਮੀਂਹ ਨੇ ਲੋਕਾਂ ਦੀ ਚਿੰਤਾ ਵਧਾਈ 

ਸੁਨਾਮ ਊਧਮ ਸਿੰਘ ਵਾਲਾ, 31 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਵੇਂ ਇਸ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਦੋ ਦਿਨ ਮੌਸਮ ਸਾਫ਼ ਰਹਿਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਪਰ ਅੱਜ ਸਵੇਰ 'ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਇਕ ਵਾਰ ਫਿਰ ਚਿੰਤਾ 'ਚ ਪਾ ਦਿੱਤਾ ਹੈ। ਅੱਜ ਦੇ ਮੀਂਹ ਕਾਰਨ ਜਿੱਥੇ ਸੁਨਾਮ ਸ਼ਹਿਰ ਦੇ ਹਰ ਗਲੀ ਮੁਹੱਲੇ,ਬਾਜ਼ਾਰ ਅਤੇ ਸੜਕਾਂ 'ਤੇ ਨਹਿਰ ਵਾਂਗ ਪਾਣੀ ਵਗ ਰਿਹਾ ਹੈ ਉੱਥੇ ਹੀ ਸਥਾਨਕ ਮੋਦੀ ਮਿੱਲ ਨੇੜਲਾ ਰੇਲਵੇ ਅੰਡਰ ਬ੍ਰਿਜ ਵੀ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ, ਜਿਸ ਨੂੰ ਲੈਕੇ ਆਵਾਜਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।ਰੇਲਵੇ ਲਾਈਨ ਦੇ ਦੋਵੇਂ ਪਾਸੇ ਵੱਸੇ ਸ਼ਹਿਰ ਵਾਸੀਆਂ ਦੇ ਆਉਣ-ਜਾਣ ਲਈ ਜ਼ਿਆਦਾਤਰ ਜ਼ਰੀਆ ਇਹੋ ਅੰਡਰ ਬ੍ਰਿਜ ਹੈ ਕਿਉਂਕਿ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ 'ਤੇ ਨਵਾਂ ਅੰਡਰ ਬ੍ਰਿਜ ਉਸਾਰੀ ਅਧੀਨ ਹੈ ਜਦੋਂ ਕਿ ਸ਼ਹਿਰ ਦੇ ਫਲਾਈ ਓਵਰ 'ਤੇ ਹੱਦ ਤੋਂ ਵੱਧ ਟ੍ਰੈਫਿਕ ਹੋਣ ਕਾਰਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦੇ ਜਦੋਂ ਕਿ ਬਾਬਾ ਭਾਈ ਮੂਲ ਚੰਦ ਸਾਹਿਬ ਦੀ ਸਮਾਧ ਨੇੜਲਾ ਰੇਲਵੇ ਫਾਟਕ ਰੇਲ ਆਵਾਜਾਈ ਜ਼ਿਆਦਾ ਹੋਣ ਕਾਰਨ ਅਕਸਰ ਬੰਦ ਹੀ ਰਹਿੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ