ਸਰਕਾਰੀ ਕਾਲਜ ਦੇ ਕਲਰਕ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਬੀਤੀ ਦੇਰ ਰਾਤ ਵਾਪਰੀ ਘਟਨਾ ’ਚ ਸਰਕਾਰੀ ਕਾਲਜ ਲੜਕੀਆਂ ਦੇ ਕਲਰਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਪਿਤਾ ਦੇ ਰੈਸਟੋਰੈਂਟ ਵਿਖੇ ਬੈਠਾ ਹੋਇਆ ਸੀ। ਇਹ ਘਟਨਾ ਇਥੇ ਬਟਾਲਾ ਰੋਡ ਵਿਖੇ ਵਾਪਰੀ ਹੈ। ਅੱਧੀ ਰਾਤ ਵੇਲੇ ਵਾਪਰੀ ਇਸ ਘਟਨਾ ਸੰਬੰਧੀ ਥਾਣਾ ਰਾਮ ਬਾਗ ਪੁਲਿਸ ਵਲੋਂ ਪਰਚਾ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਸ਼ਨਾਖਤ ਆਸ਼ੂ ਤੋਂਸ਼ ਮਹਾਜਨ ਵਜੋਂ ਹੋਈ ਹੈ।