ਦਰਿਆ ਬਿਆਸ ਵਿਚ ਕੁਝ ਘਟਿਆ ਪਾਣੀ ਦਾ ਪੱਧਰ

ਢਿਲਵਾਂ, (ਕਪੂਰਥਲਾ), 1 ਸਤੰਬਰ (ਪ੍ਰਵੀਨ ਕੁਮਾਰ)- ਬੀਤੇ ਕੱਲ੍ਹ ਜਿਥੇ ਦਰਿਆ ਬਿਆਸ ਵਿਚ ਪਾਣੀ ਦੀ ਭਾਰੀ ਆਮਦ ਦਰਜ ਕੀਤੀ ਗਈ ਸੀ, ਉਥੇ ਅੱਜ ਦਰਿਆ ਵਿਚਲੇ ਪਾਣੀ ਦੇ ਪੱਧਰ ਵਿਚ ਥੋੜੀ ਕਮੀ ਆਈ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਜਾਣਕਾਰੀ ਸਾਂਝੀ ਕਰਦਿਆਂ ਕਰਮਚਾਰੀ ਉਮੇਦ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ 11 ਵਜੇ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 743.60 ਗੇਜ਼ ਤੇ 235494 ਕਿਉਸਿਕ ਡਿਸਚਾਰਜ ਦਰਜ ਕੀਤਾ ਗਿਆ ਸੀ ਜੋ ਕਿ ਇਸ ਸੀਜ਼ਨ ਦਾ ਉੱਚਤਮ ਪੱਧਰ ਹੈ ਅਤੇ ਅੱਜ ਸਵੇਰੇ 11 ਵਜੇ 743.00 ਗੇਜ਼ ਤੇ 208050 ਕਿਉਸਿਕ ਡਿਸਚਾਰਜ ਰਿਕਾਰਡ ਕੀਤਾ ਗਿਆ, ਜੋ ਕਿ ਕੱਲ੍ਹ ਦੇ ਮੁਕਾਬਲੇ ਘੱਟ ਹੋਇਆ ਹੈ ।