ਨਵਾਂਸ਼ਹਿਰ ਦਾ ਪਿੰਡ ਚੇਤਾ ਪਾਣੀ ’ਚ ਡੁੱਬਿਆ

ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ ,ਪ੍ਰੇਮੀ ਸੰਧਵਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਪਿੰਡ ਚੇਤਾ ਪਾਣੀ ’ਚ ਡੁੱਬ ਗਿਆ। ਨਾਲ ਲੱਗਦੀ ਬੇਈ ਦੇ ਟੁੱਟਣ ਕਾਰਨ ਅਤੇ ਪਾਣੀ ਓਵਰਫਲੋ ਹੋਣ ਕਾਰਨ ਵੱਡੀ ਮਾਤਰਾ ’ਚ ਪਾਣੀ ਦਾ ਵਹਿਣ ਪਿੰਡ ਵੱਲ ਆਉਣ ਕਾਰਨ ਪਿੰਡ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਪਾਣੀ ਆਉਣ ਕਾਰਨ ਉਹਨਾਂ ਦੀਆਂ ਫਸਲਾਂ ਵੀ ਡੁੱਬ ਗਈਆਂ ਅਤੇ ਪਸ਼ੂਆਂ ਦੇ ਲਈ ਹਰੇ ਚਾਰੇ ਲਿਆਉਣ ਦੀ ਵੀ ਮੁਸੀਬਤ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪਾਣੀ ਆਉਣ ਕਾਰਨ ਲੋਕਾਂ ਨੂੰ ਘਰਾਂ ’ਚ ਤੰਗੀ ਮਹਿਸੂਸ ਹੋ ਰਹੀ ਹੈ। ਪ੍ਰਸ਼ਾਸਨ ਵਲੋਂ ਪਿੰਡ ਚੇਤਾ ’ਚ ਰਾਹਤ ਕਾਰਜ ਸ਼ੁਰੂ ਕੀਤੇ ਗਏ। ਇਸ ਮੌਕੇ ’ਤੇ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਤੰਗੀ ਨਹੀਂ ਆਉਣ ਦਿਆਂਗੇ।