ਸਾਇਨਾ ਤੇ ਪਾਰੂਪੱਲੀ ਆਪਣੇ ਰਿਸ਼ਤੇ ਨੂੰ ਦੇਣਗੇ ਦੂਜਾ ਮੌਕਾ

ਨਵੀਂ ਦਿੱਲੀ, 2 ਅਗਸਤ (ਇੰਟ)-ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਆਪਣੇ ਵੱਖ ਹੋਣ ਦਾ ਐਲਾਨ ਕਰਨ ਤੋਂ ਹਫ਼ਤਿਆਂ ਬਾਅਦ ਆਪਣੇ ਰਿਸ਼ਤੇ ਨੂੰ ਦੂਜਾ ਮੌਕਾ ਦੇਣ ਦਾ ਫੈਸਲਾ ਕੀਤਾ ਹੈ | ਨੇਹਵਾਲ ਨੇ 13 ਜੁਲਾਈ ਨੂੰ ਇਕ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਪਤੀ ਪਾਰੂਪੱਲੀ ਕਸ਼ਯਪ ਤੋਂ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ | ਹਾਲਾਂਕਿ, ਅੱਜ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਇਕ ਫੋਟੋ ਸਾਂਝੀ ਕਰਕੇ ਆਪਣੇ ਫਾਲੋਅਰਜ਼ ਨੂੰ ਹੈਰਾਨ ਕਰ ਦਿੱਤਾ, ਜਿਸ 'ਚ ਇਹ ਖੁਲਾਸਾ ਕੀਤਾ ਗਿਆ ਕਿ ਉਨ੍ਹਾਂ ਦੀ ਦੂਰੀ ਨੇ ਉਨ੍ਹਾਂ ਨੂੰ ਇਕੱਠੇ ਹੋਣ ਦੀ ਕੀਮਤ ਦਾ ਅਹਿਸਾਸ ਕਰਵਾਇਆ ਹੈ ਅਤੇ ਉਹ ਆਪਣੇ ਵਿਆਹ ਦੇ ਬੰਧਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ |