JALANDHAR WEATHER

ਅਜੈ ਸਿੰਘ ਨੇ ਅੰਤਰਿਮ ਪੈਨਲ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.)-ਭਾਰਤੀ ਮੁੱਕੇਬਾਜ਼ੀ ਦੀ ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਨੇ ਆਉਣ ਵਾਲੀਆਂ ਫੈਡਰੇਸ਼ਨ ਚੋਣਾਂ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿੱਥੇ ਵਿਸ਼ਵ ਮੁੱਕੇਬਾਜ਼ੀ ਦੇ ਪ੍ਰਧਾਨ ਬੋਰਿਸ ਵੈਨ ਡੇਰ ਵੋਰਸਟ ਇਕ ਨਿਗਰਾਨ ਵਜੋਂ ਸੇਵਾ ਨਿਭਾਉਣਗੇ | ਅੰਤਰਿਮ ਕਮੇਟੀ ਵੱਲੋਂ 21 ਅਗਸਤ ਨੂੰ ਰਸਮੀ ਤੌਰ 'ਤੇ ਚੋਣ ਮਿਤੀ ਵਜੋਂ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਅਜੈ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਉਨ੍ਹਾਂ ਨੇ 1 ਅਗਸਤ ਨੂੰ ਵੈਨ ਡੇਰ ਵੋਰਸਟ ਨੂੰ ਸੰਬੋਧਿਤ ਇਕ ਪੱਤਰ 'ਚ ਲਿਖਿਆ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀਆਂ ਚੋਣਾਂ ਹੁਣ ਰਸਮੀ ਤੌਰ 'ਤੇ ਐਲਾਨੀਆਂ ਗਈਆਂ ਹਨ ਤੇ 21 ਅਗਸਤ ਨੂੰ ਹੋਣੀਆਂ ਹਨ | ਕਿਉਂਕਿ ਮੈਂ ਆਉਣ ਵਾਲੀਆਂ ਚੋਣਾਂ ਲੜਨ ਦਾ ਇਰਾਦਾ ਰੱਖਦਾ ਹਾਂ, ਇਸ ਲਈ ਮੇਰਾ ਮੰਨਣਾ ਹੈ ਕਿ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਹਿੱਤ 'ਚ ਅੰਤਰਿਮ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣਾ ਉਚਿਤ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ