ਗੋਲਫਰ ਦੀਕਸ਼ਾ ਨੇ ਏ. ਆਈ. ਜੀ. ਮਹਿਲਾ ਓਪਨ 'ਚ ਕੱਟ 'ਚ ਜਗ੍ਹਾ ਬਣਾਈ

ਪੋਰਥਕੌਲ (ਵੇਲਜ਼), 2 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਚੁਣੌਤੀਪੂਰਨ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਏ.ਆਈ.ਜੀ. ਮਹਿਲਾ ਓਪਨ 'ਚ ਇਕ ਓਵਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਨੂੰ ਕੱਟ 'ਚ ਪਹੁੰਚਣ 'ਚ ਮਦਦ ਮਿਲੀ | ਦੀਕਸ਼ਾ ਨੇ ਪਹਿਲੇ ਦੌਰ 'ਚ ਇਕ-ਅੰਡਰ ਕਾਰਡ ਖੇਡਿਆ ਤੇ ਹੁਣ ਉਹ2 ਦੌਰਾਂ 'ਚ ਬਰਾਬਰ ਹੈ | ਉਹ 28ਵੇਂ ਸਥਾਨ 'ਤੇ ਹੈ | ਉਹ ਇੱਥੇ ਛੇਵੀਂ ਵਾਰ ਹਿੱਸਾ ਲੈ ਰਹੀ ਹੈ ਪਰ ਸਿਰਫ ਦੂਜੀ ਵਾਰ ਹੀ ਕੱਟ 'ਚ ਜਗ੍ਹਾ ਬਣਾ ਸਕੀ | ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ ਆਖਰੀ ਵਾਰ ਸੀ ਜਦੋਂ ਉਹ 2023 'ਚ 21ਵੇਂ ਸਥਾਨ 'ਤੇ ਰਹੀ ਸੀ |