ਸ੍ਰੀ ਅਨੰਦਪੁਰ ਸਾਹਿਬ ਨੂੰ ਦੁਆਬਾ ਅਤੇ ਮਾਝਾ ਖੇਤਰ ਨਾਲ ਜੋੜਨ ਵਾਲੇ ਪੁਲ ਦੀ ਮੁਰੰਮਤ ਦੀ ਕਾਰ ਸੇਵਾ ਸ਼ੁਰੂ

ਨੂਰਪੁਰ ਬੇਦੀ (ਰੂਪਨਗਰ), 3 ਅਗਸਤ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦੇ ਦੁਆਬਾ ਅਤੇ ਮਾਝਾ ਖੇਤਰ ਨਾਲ ਜੋੜਨ ਵਾਲੇ ਸੰਗਤਪੁਰ ਦੇ ਵੱਡੇ ਪੁਲ ਦੀ ਮੁਰੰਮਤ ਦੀ ਕਾਰ ਸੇਵਾ ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਅੱਜ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਪੁਲ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ, ਜਿਸ ਨੂੰ ਲੈ ਕੇ ਖੁਦ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਪੁਲ ਦੇ ਖੱਡੇ ਪੂਰਨ ਅਤੇ ਸਾਫ਼ ਸਫ਼ਾਈ ਦੀ ਕਾਰ ਸੇਵਾ ਅੱਜ ਮੀਂਹ ਦੇ ਮੌਸਮ ਵਿਚ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਵਲੋਂ ਗੜ੍ਹਸ਼ੰਕਰ ਤੋਂ ਕਾਹਨਪੁਰ ਖੂਹੀ ਮਾਰਗ ਨੂੰ ਚੌੜਾ ਕਰਕੇ ਬਣਾਉਣ ਦਾ ਕੰਮ ਵੀ ਕਾਰ ਸੇਵਾ ਰਾਹੀਂ ਇਨ੍ਹਾਂ ਵਲੋਂ ਕੀਤਾ ਜਾ ਚੁੱਕਾ ਹੈ।