ਸੱਚ ਦੀ ਜਿੱਤ ਹੋਈ ਹੈ, ਧਰਮ ਅਤੇ ਸੱਚ ਸਾਡੇ ਪਾਸੇ ਸਨ - ਐਨਆਈਏ ਅਦਾਲਤ ਵਲੋਂ ਬਰੀ ਕਰਨ 'ਤੇ, ਭਾਜਪਾ ਨੇਤਾ ਪ੍ਰਗਿਆ ਸਿੰਘ ਠਾਕੁਰ

ਭੋਪਾਲ, 3 ਅਗਸਤ - 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿਚ ਐਨਆਈਏ ਅਦਾਲਤ ਵਲੋਂ ਉਨ੍ਹਾਂ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ 'ਤੇ, ਭਾਜਪਾ ਨੇਤਾ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ, "ਸੱਚ ਦੀ ਜਿੱਤ ਹੋਈ ਹੈ। ਧਰਮ ਅਤੇ ਸੱਚ ਸਾਡੇ ਪਾਸੇ ਸਨ, ਇਸ ਲਈ ਸਾਡੀ ਜਿੱਤ ਹੋਣੀ ਤੈਅ ਸੀ। ਸਤਿਆਮੇਵ ਜਯਤੇ! ਮੈਂ ਇਹ ਪਹਿਲਾਂ ਕਿਹਾ ਸੀ ਅਤੇ ਇਹ ਹੁਣ ਸਾਬਤ ਹੋ ਗਿਆ ਹੈ। "...ਭਗਵਾਂ ਅੱਤਵਾਦ ਕਹਿਣ ਵਾਲਿਆਂ ਦੇ ਮੂੰਹ ਕਾਲੇ ਹੋਏ ਹਨ। ਸਮਾਜ ਅਤੇ ਦੇਸ਼ ਨੇ ਉਨ੍ਹਾਂ ਨੂੰ ਠੋਸ ਜਵਾਬ ਦਿੱਤਾ ਹੈ। ਅਦਾਲਤ ਦਾ ਫ਼ੈਸਲਾ ਬਿਲਕੁਲ ਸਪੱਸ਼ਟ ਹੈ। ਇਹ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜਿਨ੍ਹਾਂ ਨੇ ਇਸ ਨੂੰ 'ਭਗਵਾਂ ਅੱਤਵਾਦ' ਕਿਹਾ ਸੀ...ਉਨ੍ਹਾਂ ਨੇ ਇਸ ਨੂੰ ਪਹਿਲਾਂ ਵੀ 'ਭਗਵਾਂ ਅੱਤਵਾਦ' ਅਤੇ 'ਹਿੰਦੂ ਅੱਤਵਾਦ' ਕਿਹਾ ਸੀ। ਮਹਾਰਾਸ਼ਟਰ ਦੇ ਚਵਾਨ (ਪ੍ਰਿਥਵੀਰਾਜ ਚਵਾਨ) 'ਸਨਾਤਨ ਅੱਤਵਾਦ', 'ਹਿੰਦੂਤਵ ਅੱਤਵਾਦ' 'ਤੇ ਬੋਲ ਚੁੱਕੇ ਹਨ। ਉਹ ਇਕੋ ਸ਼੍ਰੇਣੀ ਦੇ ਲੋਕ ਹਨ। ਉਹ ਸਾਰੇ ਕਾਂਗਰਸ ਦੇ ਮੈਂਬਰ ਹਨ।"ਦੇਸ਼ ਹਮੇਸ਼ਾ ਧਰਮ ਅਤੇ ਸੱਚ ਦੇ ਨਾਲ ਰਿਹਾ ਹੈ, ਅਤੇ ਇਹ ਹਮੇਸ਼ਾ ਰਹੇਗਾ,"।