JALANDHAR WEATHER

ਭਾਰਤੀ ਸਰਹੱਦ ’ਤੇ ਬੀ.ਐਸ.ਐਫ਼. ਨੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਯਾਤਰਾ ਕੱਢੀ

ਅਟਾਰੀ, (ਅੰਮ੍ਰਿਤਸਰ), 30 ਜੁਲਾਈ-(ਰਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤੀ ਸਰਹੱਦ ’ਤੇ ਵੱਸਦੇ ਪੰਜਾਬ ਖੇਤਰ ਦੇ ਪਿੰਡਾਂ ਵਿਚ ਨੌਜਵਾਨਾਂ ਤੇ ਸਥਾਨਕ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਸਰਹੱਦੀ ਪਿੰਡਾਂ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਸਥਾਨਕ ਲੋਕਾਂ ਦਾ ਯੋਗਦਾਨ ਲੈਣ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੀ.ਐਸ.ਐਫ਼. ਵਲੋਂ ਭਾਰਤੀ ਸਰਹੱਦ ’ਤੇ ‘ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ’ ਅਧੀਨ ਵਾਕਾਥਨ ਅੱਜ ਸਵੇਰੇ ਸਰਹੱਦ ’ਤੇ ਸਥਿਤ ਬੀ.ਐੱਸ.ਐੱਫ਼. ਦੀ ਸਰਹੱਦੀ ਚੌਕੀ ਰਾਜਾਤਾਲ ਤੋਂ ਅਟਾਰੀ ਸਰਹੱਦ ਤੱਕ ਆਯੋਜਿਤ ਕੀਤਾ ਗਿਆ ਹੈ । ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਇਲਾਕੇ ਸਰਹੱਦੀ ਚੌਂਕੀ ਰਾਜਾਤਾਲ ਵਿਖ਼ੇ ‘ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ’ ਦੇ ਬੈਨਰ ਹੇਠ ਬੀ.ਐਸ.ਐਫ਼. ਫੋਰਸ ਕਰਮਚਾਰੀਆਂ ਤੇ ਪਰਿਵਾਰਾਂ ਅਤੇ ਸਥਾਨਕ ਆਬਾਦੀ ਵਿਚ ਏਕਤਾ ਅਤੇ ਅਖੰਡਤਾ ਨੂੰ ਵਧਾਉਣ ਲਈ ਗ੍ਰੀਨ ਵਾਕਾਥਨ ਥੀਮ ਨਾਲ ਮਿਲ ਕੇ ਉਪਰੋਕਤ ਪ੍ਰੋਗਰਾਮ ਵਿਚ ਬੀ.ਐਸ.ਐਫ਼. ਦੇ ਕਰਮਚਾਰੀਆਂ ਨੇ ਨੇੜਲੇ ਪਿੰਡ ਦੀ ਸਰਹੱਦੀ ਆਬਾਦੀ ਅਤੇ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ।

ਇਸ ਪ੍ਰੋਗਰਾਮ ਤੋਂ ਬਾਅਦ ‘ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ’ ਦੇ ਬੈਨਰ ਹੇਠ ਪੌਦੇ ਲਗਾਉਣ ਦੀ ਮੁੰਹਿਮ ਵੀ ਚਲਾਈ ਗਈ, ਜਿਸ ਵਿਚ ਬੀ.ਐਸ.ਐਫ਼. ਤੇ ਸਥਾਨਕ ਲੋਕਾਂ ਨੇ ਮਿਲ ਕੇ ਅਨੇਕਾਂ ਫਲਦਾਰ, ਛਾਂ-ਦਾਰ ਤੇ ਸਜਾਵਟੀ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਪ੍ਰਣ ਲਿਆ । ਬੀ.ਐਸ.ਐਫ਼. ਦੀ 181 ਬਟਾਲੀਅਨ ਦੇ ਕਮਾਂਡੈਂਟ ਪਰਿਮੰਦਰ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਹੈ । ਬੀ.ਐਸ.ਐਫ਼. ਅਨੁਸਾਰ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਵੀ ਇਕ ਮੈਰਾਥਨ ਦੀ ਤਰ੍ਹਾਂ ਦਾ ਹੈ, ਜਿਸ ਵਿਚ ਸਿਰਫ਼ ਤੇ ਸਿਰਫ਼ ਭਾਰਤੀ ਸਰਹੱਦ ’ਤੇ ਵਸੇ ਲੋਕਾਂ ਵਿਚ ਦੇਸ਼ ਪ੍ਰਤੀ ਜਜ਼ਬਾ ਭਰਨਾ ਅਤੇ ਇਥੋਂ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਸਮਾਜ ਸੁਧਾਰ ਵਾਲੇ ਪਾਸੇ ਲਗਾਉਣਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ