JALANDHAR WEATHER

ਫ਼ਿਰੋਜ਼ਪੁਰ ਸ਼ਹਿਰ ਵਿਚ ਫਿਰ ਚੱਲੀਆਂ ਗੋਲੀਆਂ

ਫ਼ਿਰੋਜ਼ਪੁਰ , 30 ਜੁਲਾਈ (ਸੁਖਵਿੰਦਰ ਸਿੰਘ, ਕੁਲਬੀਰ ਸਿੰਘ ਸੋਢੀ ) --ਸ਼ਹਿਰ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਆਏ ਦਿਨ ਅਣਪਛਾਤਿਆਂ ਵਲੋਂ ਨਾਜਾਇਜ਼ ਲੋਕਾਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ । ਸ਼ਹਿਰ ਵਿਚ ਇਕ ਡਾਕਟਰ 'ਤੇ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜ਼ਖ਼ਮੀ ਨੂੰ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰਸ਼ਹਿਰ ਦੇ ਮੱਲਵਾਲ ਰੋਡ ਨੇੜੇ ਮਾਰਕਫੈਡ ਦਫ਼ਤਰ ਕੋਲ ਰਪਿੰਦਰਜੀਤ ਸਿੰਘ ਰਾਜਾ ਨਾਂਅ ਦੇ ਡਾਕਟਰ ਨੂੰ ਕਲੀਨਿਕ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਅਤੇ ਮੌਕੇ ਤੇ ਫ਼ਰਾਰ ਹੋ ਗਏ।

ਕਲੀਨਿਕ 'ਤੇ ਕੰਮ ਕਰਦੇ ਲੜਕੇ ਸਾਹਿਲ ਨੇ ਦੱਸਿਆ ਕਿ ਕਲੀਨਿਕ ਬੰਦ ਕਰਕੇ ਘਰ ਚੱਲੇ ਸੀ ਕਿ ਇੰਨੇ ਨੂੰ 4 ਅਣਪਛਾਤੇ ਨਕਾਬਪੋਸ਼ ਆਏ ਜਿਨ੍ਹਾਂ ਵਿਚੋਂ ਇਕ ਨੇ ਰਿਵਾਲਵਰ ਕੱਢ ਕੇ ਟੇਬਲ 'ਤੇ ਰੱਖ ਦਿੱਤਾ ਅਤੇ ਕਿਸੇ ਰੌਲੇ ਦੀ ਗੱਲ ਕਰਨ ਲੱਗ ਪਏ। ਇਸ ਦੌਰਾਨ ਹੀ ਦੂਸਰੇ ਨਕਾਬਪੋਸ਼ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀ ਡਾਕਟਰ ਰੁਪਿੰਦਰਜੀਤ ਦੇ ਮੋਢੇ 'ਤੇ ਲੱਗੀ ਅਤੇ ਹੱਥੋਂ ਪਾਈ ਹੋਣ ਲੱਗ ਪਏ। ਇਸ ਦੌਰਾਨ ਮੇਰੇ ਮੱਥੇ 'ਤੇ ਵੀ ਰਿਵਾਲਵਰ ਦਾ ਬੱਟ ਮਾਰਿਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਸਾਹਿਲ ਨੇ ਅੱਗੇ ਦੱਸਿਆ ਕਿ ਇਹ 4 ਅਣਪਛਾਤੇ ਨਕਾਬਪੋਸ਼ ਸਨ। ਜਿਨ੍ਹਾਂ ਵਿਚੋਂ 3 ਅੰਦਰ ਆਏ ਅਤੇ ਇਕ ਬਾਹਰ ਖੜ੍ਹਾ ਸੀ । ਇਸ ਸੰਬੰਧੀ ਜਦੋਂ ਸਿਟੀ ਥਾਣਾ ਦੇ ਐਸ.ਐਚ.ਓ. ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਮੌਕੇ 'ਤੇ ਪਹੁੰਚ ਗਏ ਤੇ ਤਫਤੀਸ਼ ਕਰ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ