JALANDHAR WEATHER

ਗੁਜਰਾਤ ਦੇ ਕੱਛ ਵਿਚ ਭੂਚਾਲ ਦੇ ਝਟਕੇ

ਸੂਰਤ , 22 ਜੁਲਾਈ - ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ।  ਭੂਚਾਲ ਦਾ ਕੇਂਦਰ ਖਾਵੜਾ ਤੋਂ 20 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿਚ ਸਥਿਤ ਸੀ। ਕੱਛ ਜ਼ਿਲ੍ਹਾ ਭੁਚਾਲ-ਸੰਭਾਵੀ ਖੇਤਰ ਵਿਚ ਸਥਿਤ ਹੈ, ਅਤੇ ਰਾਜ ਦੇ ਕੁਝ ਹੋਰ ਹਿੱਸੇ ਵੀ ਉੱਚ-ਜੋਖਮ ਵਾਲੇ ਖੇਤਰਾਂ ਵਿਚ ਆਉਂਦੇ ਹਨ।

ਪਿਛਲੇ ਤਿੰਨ ਦਿਨਾਂ ਵਿਚ ਕੱਛ ਵਿਚ ਭੁਚਾਲ ਕਾਰਨ ਧਰਤੀ 3 ਵਾਰ ਹਿੱਲ ਚੁੱਕੀ ਹੈ। ਗੁਜਰਾਤ ਦੇ ਇਸ ਖੇਤਰ ਵਿਚ ਭੁਚਾਲ ਦੇ ਝਟਕੇ ਅਕਸਰ ਆ ਰਹੇ ਹਨ, ਜਿਸ ਕਾਰਨ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਵਧ ਗਈ ਹੈ। ਹਾਲਾਂਕਿ, ਰਾਜ ਆਫ਼ਤ ਪ੍ਰਬੰਧਨ ਵਿਭਾਗ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਇਸ ਸਮੇਂ ਭੁਚਾਲ ਕਾਰਨ ਕਿਸੇ ਗੰਭੀਰ ਨੁਕਸਾਨ ਦੀ ਸੰਭਾਵਨਾ ਨਹੀਂ ਹੈ।


ਮਾਹਿਰਾਂ ਅਨੁਸਾਰ, ਕੱਛ ਵਿਚ ਹਲਕੇ ਭੁਚਾਲ ਦੇ ਝਟਕੇ ਇਕ ਆਮ ਗੱਲ ਹੈ। ਪਰ ਇਨ੍ਹਾਂ ਝਟਕਿਆਂ ਪ੍ਰਤੀ ਸਾਵਧਾਨ ਰਹਿਣਾ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕੱਛ ਖੇਤਰ ਭੂ-ਵਿਗਿਆਨਕ ਤੌਰ 'ਤੇ ਭੂਚਾਲਾਂ ਪ੍ਰਤੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਇੱਥੇ ਸਮੇਂ-ਸਮੇਂ 'ਤੇ ਹਲਕੇ ਤੋਂ ਦਰਮਿਆਨੀ ਤੀਬਰਤਾ ਵਾਲੇ ਭੁਚਾਲ ਆਉਂਦੇ ਰਹਿੰਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ