JALANDHAR WEATHER

ਭਾਰਤ-ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਅੱਜ ਤੋਂ, ਮੀਂਹ ਦਾ ਖਦਸ਼ਾ

ਮੈਨਚੇਸਟਰ, 22 ਜੁਲਾਈ (ਏਜੰਸੀ)-ਮੈਨਚੈਸਟਰ ਵਿਖੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ ਚੌਥੇ ਟੈਸਟ ਮੈਚ 'ਚ ਮੇਜ਼ਬਾਨ ਇੰਗਲੈਂਡ ਨੂੰ ਹਰਾਉਣ ਦੇ ਇਰਾਦੇ ਨਾਲ ਭਾਰਤ 23 ਜੁਲਾਈ ਨੂੰ ਓਲਡ ਟਰੈਫੋਰਡ ਮੈਦਾਨ 'ਤੇ ਉਤਰੇਗਾ | ਅਹਿਮ ਗੱਲ ਇਹ ਹੈ ਕਿ ਭਾਰਤ ਨੇ ਇਸ ਮੈਦਾਨ 'ਤੇ ਕਦੇ ਵੀ ਕੋਈ ਟੈਸਟ ਮੈਚ ਨਹੀਂ ਜਿੱਤਿਆ ਹੈ | ਇਸ ਇਤਿਹਾਸਕ ਮੈਦਾਨ 'ਤੇ 9 ਕੋਸ਼ਿਸ਼ਾਂ 'ਚ, ਉਨ੍ਹਾਂ ਨੂੰ 4 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ 5 ਡਰਾਅ ਹੋਏ ਹਨ | ਇਸ ਸਮੇਂ ਇੰਗਲੈਂਡ 5 ਮੈਚਾਂ ਦੀ ਲੜੀ 'ਚ 2-1 ਨਾਲ ਅੱਗੇ ਹੈ, ਇੱਥੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਚੌਥੇ ਟੈਸਟ 'ਚ ਸ਼ੁਭਮਨ ਗਿੱਲ ਦੀ ਟੀਮ ਲਈ ਜਿੱਤਣਾ ਲਾਜ਼ਮੀ ਬਣ ਜਾਂਦਾ ਹੈ | ਹਾਲਾਂਕਿ ਇਸ ਮੈਚ 'ਚ ਮੀਂਹ ਦਾ ਖਦਸ਼ਾ ਵੀ ਹੈ | ਮੇਜ਼ਬਾਨ ਇੰਗਲੈਂਡ ਲਈ ਇਹ ਮੈਦਾਨ ਸਭ ਤੋਂ ਭਰੋਸੇਮੰਦ ਗੜ੍ਹਾਂ 'ਚੋਂ ਇਕ ਬਣ ਗਿਆ ਹੈ | ਫਿਰ ਵੀ, ਜੇਕਰ ਭਾਰਤ ਨੇ ਸੀਰੀਜ਼ ਜਿਉਂਦੀ ਰੱਖਣੀ ਹੈ, ਤਾਂ ਉਨ੍ਹਾਂ ਨੂੰ ਮੈਨਚੇਸਟਰ 'ਚ ਐਜਬੈਸਟਨ ਵਾਂਗ ਹੀ ਖੇਡਣਾ ਪਵੇਗਾ | ਹਾਲਾਂਕਿ, 2 ਮੁੱਖ ਤੇਜ਼ ਗੇਂਦਬਾਜ਼ਾਂ ਆਕਾਸ਼ ਦੀਪ ਤੇ ਨਿਤੀਸ਼ ਕੁਮਾਰ ਰੈਡੀ ਦੀ ਟੀਮ 'ਚ ਗੈਰ-ਮੌਜੂਦਗੀ ਜਸਪ੍ਰੀਤ ਬੁਮਰਾਹ ਦੇ ਮੋਢਿਆਂ 'ਤੇ ਭਾਰ ਪਾਵੇਗੀ | ਭਾਰਤ ਦਾ ਸਭ ਤੋਂ ਮਜ਼ਬੂਤ ਵਿਰੋਧ ਰਵਿੰਦਰ ਜਡੇਜਾ ਤੋਂ ਆਇਆ ਹੈ, ਜਿਸਨੇ ਚੁੱਪਚਾਪ ਲੜੀ 'ਚ ਲਗਾਤਾਰ 4 ਅਰਧ ਸੈਂਕੜੇ ਲਗਾ ਕੇ ਇਕ ਅਸਾਧਾਰਨ ਪਾਰੀ ਖੇਡੀ ਹੈ | ਉਹ ਭਾਰਤ ਦੀ ਸਭ ਤੋਂ ਵੱਡੀ ਸੰਪਤੀ ਬਣ ਚੱਕਾ ਹੈ | ਦਿਲਚਸਪ ਗੱਲ ਇਹ ਹੈ ਕਿ 2-1 ਨਾਲ ਪਿੱਛੇ ਰਹਿਣ ਦੇ ਬਾਵਜੂਦ, ਵਿਸ਼ਲੇਸ਼ਕ ਮੰਨਦੇ ਹਨ ਕਿ ਭਾਰਤ ਨੇ ਕੁੱਲ ਮਿਲਾ ਕੇ ਬਿਹਤਰ ਕਿ੍ਕਟ ਖੇਡੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ