JALANDHAR WEATHER

ਧੀ ਦੀ ਹੱਤਿਆ ਦੇ ਦੋਸ਼ਾਂ ਤਹਿਤ ਮਾਂਟਰੀਅਲ ਵਾਸੀ ਪਿਓ ਗਿ੍ਫਤਾਰ

ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ)-ਲਾਥਮ, ਨਿਊਯਾਰਕ 'ਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ | ਮਾਂਟਰੀਅਲ ਦੇ 45 ਸਾਲਾ ਲੂਸੀਆਨੋ ਫਰਾਟੋਲਿਨ ਨੇ ਰਿਪੋਰਟ ਲਿਖਵਾਈ ਸੀ ਕਿ ਅਪਸਟੇਟ ਨਿਊਯਾਰਕ 'ਚ ਛੁੱਟੀਆਂ ਮਨਾਉਣ ਦੌਰਾਨ ਉਸ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ | ਇਸ ਤੋਂ ਬਾਅਦ ਧੀ ਮੇਲੀਨਾ ਫਰਾਟੋਲਿਨ ਦੀ ਲਾਸ਼ ਜੰਗਲ 'ਚੋਂ ਇਕ ਛੱਪੜ 'ਚੋਂ ਬਰਾਮਦ ਹੋਈ ਸੀ | ਨਿਊ ਯਾਰਕ ਸਟੇਟ ਪੁਲਿਸ ਕੈਪਟਨ ਰਾਬਰਟ ਮੈਕੋਨੈਲ ਨੇ ਕਿਹਾ ਹੈ ਕਿ ਲੂਸੀਆਨੋ ਵਿਰੁੱਧ ਹੱਤਿਆ ਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਗਏ ਹਨ | ਅਦਾਲਤੀ ਅਧਿਕਾਰੀਆਂ ਅਨੁਸਾਰ ਉਸ ਨੇ ਅਜੇ ਤੱਕ ਆਪਣਾ ਗੁਨਾਹ ਮੰਨਿਆ ਨਹੀਂ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ