ਮਨੀਪੁਰ - ਝੜਪਾਂ ਵਿਚ 5 ਅੱਤਵਾਦੀ ਮਾਰੇ ਗਏ

ਇੰਫਾਲ, 22 ਜੁਲਾਈ - ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਇਕ ਭਿਆਨਕ ਗੋਲੀਬਾਰੀ ਵਿਚ ਇਕ ਅੱਤਵਾਦੀ ਸਮੂਹ ਦੇ ਘੱਟੋ-ਘੱਟ 5 ਕੈਡਰ ਮਾਰੇ ਗਏ। ਇੰਫਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਮਨੀਪੁਰ ਦੇ ਨੋਨੀ ਜ਼ਿਲ੍ਹੇ ਦੇ ਲੋਂਗਪੀ ਪਿੰਡ ਨੇੜੇ ਦਵਿਜੰਗ ਜੰਗਲੀ ਖੇਤਰ ਵਿਚ ਇਕ ਅੱਤਵਾਦੀ ਸੰਗਠਨ ਦੇ ਧੜਿਆਂ ਵਿਚਕਾਰ ਹੋਈ ਭਿਆਨਕ ਗੋਲੀਬਾਰੀ ਵਿਚ ਘੱਟੋ-ਘੱਟ 5ਅੱਤਵਾਦੀ ਮਾਰੇ ਗਏ।
ਮੁੱਢਲੀ ਜਾਣਕਾਰੀ ਦੇ ਅਨੁਸਾਰ, ਗੋਲੀਬਾਰੀ ਚਿਨ ਕੁਕੀ ਮਿਜ਼ੋ ਆਰਮੀ ਦੇ ਕੈਡਰਾਂ ਵਿਚਕਾਰ ਹੋਈ, ਜਿਸ ਨੇ ਸਰਕਾਰ ਨਾਲ ਕੋਈ ਵੀ ਆਪ੍ਰੇਸ਼ਨ ਸਸਪੈਂਸ਼ਨ ਸਮਝੌਤਾ ਨਹੀਂ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਪਹਾੜੀ ਇਲਾਕਾ ਬਹੁਤ ਪਹੁੰਚ ਤੋਂ ਬਾਹਰ ਹੈ ਅਤੇ ਸੰਚਾਰ ਲਾਈਨਾਂ ਮਾੜੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹੋਰ ਵੇਰਵਿਆਂ ਦੀ ਉਡੀਕ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਗੋਲੀਬਾਰੀ ਦਾ ਕਾਰਨ ਲੀਡਰਸ਼ਿਪ ਦਾ ਮੁੱਦਾ ਜਾਪਦਾ ਹੈ।