JALANDHAR WEATHER

ਪਰਨੀਤ ਕੌਰ ਖਹਿਰਾ ਬਣੀ 'ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ'

ਜਲੰਧਰ, 22 ਜੁਲਾਈ (ਅਜੀਤ ਬਿਊਰੋ)-ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤਿਆ ਹੈ | ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ਹੋਇਆ, ਜਿੱਥੇ ਪਰਨੀਤ ਨੇ ਵਿਸ਼ਵਾਸ, ਜਜ਼ਬੇ ਅਤੇ ਜੋਸ਼ ਨਾਲ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ | 23 ਮਈ 2006 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ 'ਚ ਸੁਖਬੀਰ ਸਿੰਘ ਖਹਿਰਾ ਤੇ ਅਮਨਪ੍ਰੀਤ ਕੌਰ ਖਹਿਰਾ ਦੇ ਘਰ ਜਨਮੀ ਪਰਨੀਤ ਕੌਰ ਨੇ ਸਾਲ 2023 'ਚ ਮਿਸ ਟੀਨ ਅਸਟ੍ਰੇਲਿਆ ਮੁਕਾਬਲੇ 'ਚ ਰਨਰ-ਅੱਪ 'ਚ ਆਪਣੀ ਜਗ੍ਹਾ ਬਣਾਈ ਸੀ | ਉਹ ਤਿੰਨ ਸਾਲ ਦੀ ਉਮਰ 'ਚ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਈ ਸੀ ਤੇ ਸਿਰਫ 13 ਸਾਲ ਦੀ ਉਮਰ 'ਚ ਮਾਡਲਿੰਗ ਦੀ ਦੁਨੀਆ 'ਚ ਦਾਖਲ ਹੋਈ ਅਤੇ ਕਈ ਮੁਕਾਬਲਿਆਂ 'ਚ ਭਾਗ ਲੈ ਕੇ ਅਨੇਕਾਂ ਇਨਾਮ ਤੇ ਟ੍ਰਾਫੀਆਂ ਜਿੱਤੀਆਂ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ