ਸ. ਪ੍ਰਕਾਸ਼ ਸਿੰਘ ਬਾਦਲ ਦੇ ਬਰਸੀ ਸਮਾਗਮ ਸ਼ੁਰੂ

ਮਲੋਟ, (ਸ੍ਰੀ ਮੁਕਸਤਰ ਸਾਹਿਬ), 25 ਅਪ੍ਰੈਲ (ਅਜਮੇਰ ਸਿੰਘ ਬਰਾੜ)- ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਬਰਸੀ ਦੇ ਸੰਬੰਧ ਵਿਚ ਸਮਾਗਮ ਸ਼ੁਰੂ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਖੁੱਲੇ ਪੰਡਾਲ ਵਿਚ ਕਰ ਦਿੱਤੇ ਗਏ ਹਨ ਤੇ ਸੁਖਮਣੀ ਸਾਹਿਬ ਦਾ ਪਾਠ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਜਲਦੀ ਹੀ ਸਮਾਗਮ ਵਿਚ ਪੁੱਜ ਰਹੇ ਹਨ। ਸ. ਬਾਦਲ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਪੰਡਾਲ ਵਿਚ ਬੋਰਡ ਵੀ ਲਾਏ ਗਏ ਹਨ ਤੇ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਹਨ ।