ਅੱਗ ਲੱਗਣ ਕਾਰਨ ਕਣਕ ਦੇ ਨਾਲ ਨਾੜ ਸੜ ਕੇ ਸੁਆਹ

ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ), 25 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੂਰਾਪੁਰ ਵਿਖੇ ਅੱਜ ਅਚਾਨਕ ਅੱਗ ਲੱਗਣ ਕਾਰਨ ਇਕ ਕਿਸਾਨ ਦੀ ਕਰੀਬ 3 ਏਕੜ ਕਣਕ ਸੜ ਕੇ ਸੁਆਹ ਹੋ ਗਈ, ਇਸ ਤੋਂ ਇਲਾਵਾ ਪਿੰਡ ਨਾਨਕਪੁਰਾ ਥੇਹ ਵਿਖੇ ਵੀ ਅਚਾਨਕ ਅੱਗ ਲੱਗਣ ਕਾਰਨ ਇਕ ਜ਼ਿਮੀਂਦਾਰ ਦਾ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਮਾਣਾ ਨਾਨਕਪੁਰਾ ਥੇਹ ਅਤੇ ਬਖਸ਼ੀਸ਼ ਸਿੰਘ ਸੂਰਾਪੁਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦਿੱਤੀ। ਦੋਵਾਂ ਥਾਵਾਂ ’ਤੇ ਅਜਨਾਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਸਥਾਨਕ ਲੋਕਾਂ ਵਲੋਂ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ।