JALANDHAR WEATHER

ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ

ਅਜਨਾਲਾ, (ਅੰਮ੍ਰਿਤਸਰ), 25 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਬੱਲ ਲੱਭੇ ਦਰਿਆ ਦੇ ਇਕ ਕਿਸਾਨ ਦੇ ਖੇਤਾਂ ਵਿਚੋਂ ਪੰਜਾਬ ਪੁਲਿਸ ਅਤੇ ਬੀ.ਐਸ.ਐਫ਼. 117 ਬਟਾਲੀਅਨ ਵਲੋਂ ਸਾਂਝੇ ਤੌਰ ’ਤੇ ਕੀਤੇ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦੇ ਕਣਕ ਦੇ ਖੇਤਾਂ ਵਿਚੋਂ ਮਿਲੇ ਦੋ ਵੱਡੇ ਪੈਕਟਾਂ ਵਿਚੋਂ 4 ਹੈਂਡ ਗ੍ਰਨੇਡ, 4 ਪਿਸਟਲ, 8 ਮੈਗਜ਼ੀਨ, 220 ਜਿੰਦਾ ਕਾਰਤੂਸ, 4.50 ਕਿਲੋ ਧਮਾਕਾਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ