ਆਪਸੀ ਝਗੜੇ ਕਾਰਨ ਚੱਲੀ ਗੋਲੀ, ਇਕ ਜ਼ਖ਼ਮੀ
ਤਰਸਿੱਕਾ, (ਅੰਮ੍ਰਿਤਸਰ), 25 ਅਪ੍ਰੈਲ (ਅਤਰ ਸਿੰਘ ਤਰਸਿੱਕਾ)- ਅੱਜ ਤਰਸਿੱਕਾ ਦੇ ਬੱਸ ਸਟੈਂਡ ਨਜ਼ਦੀਕ ਆਪਸੀ ਝਗੜੇ ’ਚ ਇਕ ਵਿਅਕਤੀ ਵਲੋਂ ਪਿਸਤੌਲ ਨਾਲ ਗੋਲੀ ਚਲਾਉਣ ’ਤੇ ਇਕ ਵਿਅਕਤੀ ਦੇ ਢਿੱਡ ’ਚ ਗੋਲੀ ਲੱਗੀ। ਜ਼ਖ਼ਮੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਤੇ ਥਾਣਾ ਤਰਸਿੱਕਾ ਦੀ ਪੁਲਿਸ ਸਬ ਇੰਸਪੈਕਟਰ ਬਘੇਲ ਸਿੰਘ ਨਾਲ ਤੁਰੰਤ ਹਸਪਤਾਲ ਪਹੁੰਚੀ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;