ਸਾਈਬਰ ਕ੍ਰਾਈਮ ਥਾਣੇ ਵਿਖੇ ਪੇਸ਼ ਹੋਣ ਲਈ ਪੁੱਜੇ ਪ੍ਰਤਾਪ ਸਿੰਘ ਬਾਜਵਾ

ਮੁਹਾਲੀ, 25 ਅਪ੍ਰੈਲ (ਕਪਿਲ ਵਧਵਾ)- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸਾਈਬਰ ਥਾਣੇ ਵਿਖੇ ਪੁੱਜ ਚੁੱਕੇ ਹਨ। ਬੀਤੀ ਰਾਤ ਮੁਹਾਲੀ ਪੁਲਿਸ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਇਥੇ ਪੇਸ਼ ਹੋਣ ਲਈ ਪਰਵਾਨਾ ਭੇਜਿਆ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਮਵਾਰ ਨੂੰ ਸਾਈਬਰ ਕ੍ਰਾਈਮ ਥਾਣੇ ਵਿਖੇ ਪੇਸ਼ ਹੋਣਾ ਸੀ।