ਦਰਦਨਾਕ ਸੜਕੀ ਹਾਦਸੇ ਵਿਚ ਤਿੰਨ ਮੈਂਬਰਾਂ ਦੀ ਮੌਕੇ ’ਤੇ ਮੌਤ


ਫਗਵਾੜਾ, (ਕਪੂਰਥਲਾ), 19 ਅਪ੍ਰੈਲ (ਹਰਜੋਤ ਸਿੰਘ ਚਾਨਾ)- ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਰਾਵਲਪਿੰਡੀ ਥਾਣੇ ਅਧੀਨ ਆਉਂਦੇ ਖੇਤਰ ’ਚ ਈ-ਰਿਕਸ਼ਾ, ਕਾਰ ਤੇ ਟਰਾਲੀ ਦਰਮਿਆਨ ਹੋਈ ਟੱਕਰ ’ਚ ਰਿਕਸ਼ਾ ’ਚ ਸਵਾਰ ਇਕ ਪਰਿਵਾਰ ਦੇ ਤਿੰਨ ਮੈਂਬਰਾ ਦੀ ਮੌਤ ਹੋ ਗਈ, ਜਿਸ ’ਚ ਇਕ ਬੱਚੀ ਵੀ ਸ਼ਾਮਿਲ ਸੀ। ਐਸ.ਐਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੈਂਬਰ ਜਲੰਧਰ ਨਾਲ ਸੰਬੰਧਿਤ ਹਨ ਤੇ ਪੁਲਿਸ ਬਾਕੀ ਜਾਂਚ ਕਰ ਰਹੀ ਹੈ।