JALANDHAR WEATHER

ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਰੋਸ ਪ੍ਰਗਟ

ਧਰਮਗੜ੍ਹ (ਸੰਗਰੂਰ), 19 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਆਦਰਸ਼ ਸਕੂਲ ਟੀਚਿੰਗ ਤੇ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਸਕੱਤਰ ਸੁਖਦੀਪ ਕੌਰ ਸਰਾ ਨੇ ਦੱਸਿਆ ਕਿ ਸਰਕਾਰ ਦੀ ਸਬ-ਕਮੇਟੀ ਲਗਾਤਾਰ 6 ਵਾਰ ਉਕਤ ਜਥੇਬੰਦੀ ਨੂੰ ਦਿੱਤੀ ਹੋਈ ਮੀਟਿੰਗ ਤੋਂ ਮੁਕਰ ਚੁੱਕੀ ਹੈ। ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਜਾ ਰਿਹਾ। ਦੁੱਖ ਦੀ ਗੱਲ ਹੈ ਕਿ ਆਦਰਸ਼ ਸਕੂਲਾਂ ਨੂੰ ਚਲਾ ਰਹੇ ਖੁਦ ਯੂਨੀਅਨ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਨਿਗੁਣੀਆਂ ਤਨਖਾਹਾਂ ਦੇ ਮਸਲੇ ਜਿਉਂ ਦੇ ਤਿਉਂ ਪਏ ਹਨ, ਜਿਸ ਦੇ ਰੋਸ ਵਜੋਂ ਉਕਤ ਜਥੇਬੰਦੀ ਵਲੋਂ ਮਜਬੂਰਨ ਅੱਜ ਸੰਗਰੂਰ ਵਿਖੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ