ਨਾਭਾ ਦੇ ਪਿੰਡ ਕੱਲੇਹ ਮਾਜਰਾ ਵਿਖੇ ਪੁਲਿਸ ਵਲੋਂ ਕਿਸਾਨ ਗ੍ਰਿਫਤਾਰ

ਨਾਭਾ, 19 ਅਪ੍ਰੈਲ (ਕਰਮਜੀਤ ਸਿੰਘ)-ਕਿਸਾਨਾਂ ਵਲੋਂ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦਾ ਘਿਰਾਓ ਕੀਤਾ ਜਾਣਾ ਸੀ ਤੇ ਡੀ.ਐਸ.ਪੀ. ਨਾਭਾ ਮਨਦੀਪ ਕੌਰ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਬਲਾਕ ਨਾਭਾ ਦੇ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਬਲਾਕ ਪ੍ਰਧਾਨ ਗੁਮਦੂਰ ਸਿੰਘ ਅਤੇ 30 ਦੇ ਕਰੀਬ ਕਿਸਾਨਾਂ ਨੂੰ ਕੀਤਾ ਗ੍ਰਿਫਤਾਰ ਗਿਆ ਹੈ। ਕਿਸਾਨ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੂੰ ਉਦਘਾਟਨ ਕਰਨ ਤੋਂ ਰੋਕ ਰਹੇ ਸਨ, ਜਿਥੇ ਪੁਲਿਸ ਵਲੋਂ ਐਕਸ਼ਨ ਲਿਆ ਗਿਆ।