JALANDHAR WEATHER

ਕੋਠੇ ਮਾਹਲਾ ਸਿੰਘ ਵਾਲਾ ਵਿਖੇ 100 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ

ਜੈਤੋ, 19 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਇਥੋਂ ਨੇੜਲੇ ਕੋਠੇ ਮਾਹਲਾ ਸਿੰਘ ਵਾਲਾ ਵਿਖੇ ਕਣਕ ਦੀ 100 ਏਕੜ ਦੇ ਕਰੀਬ ਖੜ੍ਹੀ ਫ਼ਸਲ ਤੋਂ ਇਲਾਵਾ ਟਾਂਗਰ ਸੜ ਕੇ ਸੁਆਹ ਹੋ ਗਿਆ| ਪਿੰਡ ਦੇ ਨੌਜਵਾਨ ਆਗੂ ਡਾ. ਪੁਸ਼ਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੁਪਹਿਰ ਪਿੰਡ ਦੇ ਵਾਟਰ ਵਰਕਸ ਅਤੇ ਜੈਤੋ ਰਜਬਾਹੇ ਨਜ਼ਦੀਕ ਕਰੀਬ 10-12 ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਪਿੰਡ ਨਿਵਾਸੀਆਂ ਨੂੰ ਮਿਲੀ ਤਾਂ ਉਹ ਆਪਣੇ ਟ੍ਰੈਕਟਰ ਦੇ ਮਗਰ ਤਵੀਆਂ ਪਾ ਕੇ ਮੌਕੇ ’ਤੇ ਪਹੁੰਚੇ ਅਤੇ ਕੋਠੇ ਮਾਹਲਾ ਸਿੰਘ ਵਾਲਾ, ਕੋਠੇ ਕੇਹਰ ਸਿੰਘ ਵਾਲਾ, ਨਿਆਮੀਵਾਲਾ ਆਦਿ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਤੇ ਲੋਕ ਵੱਡੀ ਗਿਣਤੀ ਵਿਚ ਕੋਠੇ ਮਾਹਲਾ ਸਿੰਘ ਵਾਲਾ ਦੇ ਖੇਤਾਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਤੇ ਆਪਣੋ-ਆਪਣੇ ਤਰੀਕਿਆਂ ਨਾਲ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫ਼ਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਪਰ ਲੋਕਾਂ ਦੀ ਕਾਫੀ ਕੋਸ਼ਿਸ਼ ਉਪਰੰਤ ਕਰੀਬ 3 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਅੱਗ ਕਾਰਨ ਨੁਕਸਾਨੀ ਗਈ ਕਣਕ ਦੇ ਮਾਲਕ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ, ਰਾਜ ਸਿੰਘ ਪੁੱਤਰ ਕਰਨੈਲ ਸਿੰਘ, ਹਰੀ ਸਿੰਘ ਪੁੱਤਰ ਇੰਦਰ ਸਿੰਘ, ਤੇਜਾ ਸਿੰਘ ਪੁੱਤਰ ਨਿਹਾਲ ਸਿੰਘ, ਮੁਕੰਦ ਸਿੰਘ, ਜਗਦੇਵ ਸਿੰਘ ਪੁੱਤਰ ਜਸਮੇਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਮੰਦਰ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਕੇਵਲ ਸਿੰਘ ਗਿੱਲ ਪੁੱਤਰ ਪਾਲ ਸਿੰਘ ਆਦਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦੇ ਸੜ ਜਾਣ ਕਰਕੇ ਵੱਡੇ ਪੱਧਰ ’ਤੇ ਕਿਸਾਨਾਂ ਦਾ ਨੁਕਸਾਨ ਹੋਇਆ। ਪਿੰਡ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ