ਗੁਜਰਾਤ: ਜਾਮਨਗਰ ਵਿਚ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ

ਜਾਮਨਗਰ, 2 ਅਪ੍ਰੈਲ - ਰੱਖਿਆ ਸੂਤਰਾਂ ਅਨੁਸਾਰ, ਗੁਜਰਾਤ ਦੇ ਜਾਮਨਗਰ ਵਿਚ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਾਮਨਗਰ ਦੇ ਐਸ.ਪੀ. ਪ੍ਰੇਮ ਸੁੱਖ ਡੇਲੂ ਨੇ ਦੱਸਿਆ ਕਿ ਹਵਾਈ ਸੈਨਾ (ਜੈਗੁਆਰ) ਦੇ ਸਿਖਲਾਈ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ। ਇਕ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ। ਦੂਜੇ ਪਾਇਲਟ ਨੂੰ ਬਚਾਉਣ ਦੀ ਕਾਰਵਾਈ ਜਾਰੀ ਹੈ।