ਮਾਮੂਲੀ ਤਕਰਾਰ ਤੋਂ ਬਾਅਦ ਮਹਿਲਾ ਦਾ ਪ੍ਰੇਮੀ ਨੇ ਕੀਤਾ ਕਤਲ

ਫੁੱਲਾਂਵਾਲ/ਲੁਧਿਆਣਾ, 3 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਅੱਜ ਦੁਪਹਿਰ ਸਮੇਂ ਭਾਈ ਹਿੰਮਤ ਸਿੰਘ ਨਗਰ ਸਥਿਤ ਸਪਾ ਸੈਂਟਰ ਵਿਚ ਕੰਮ ਕਰਦੀ ਇਕ ਮਹਿਲਾ ਨੂੰ ਉਸ ਦੇ ਪ੍ਰੇਮੀ ਵਲੋਂ ਤਕਰਾਰ ਤੋਂ ਬਾਅਦ ਹੋਈ ਹੱਥੋਂਪਾਈ ਦੌਰਾਨ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਇਕ ਰਾਹਗੀਰ ਵਲੋਂ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਸਪਾ ਸੈਂਟਰ ਦੇ ਬਾਹਰ ਖੂਨ ਵੱਡੀ ਮਾਤਰਾ ਵਿਚ ਡੁੱਲ੍ਹੇ ਨੂੰ ਲੈ ਕੇ ਇਹ ਮਾਮਲਾ ਅਜੇ ਸ਼ੱਕੀ ਹੈ, ਮੌਕੇ ਉਤੇ ਪਹੁੰਚੀ ਦੁੱਗਰੀ ਥਾਣੇ ਦੀ ਪੁਲਿਸ ਸੀ.ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਇਸ ਮਾਮਲੇ ਵਿਚ ਉਸ ਵਲੋਂ ਚੁੱਪੀ ਸਾਧੀ ਗਈ ਹੈ, ਮੌਕੇ ਤੋਂ ਪਤਾ ਲੱਗਾ ਹੈ ਕਿ ਦੋਵੇਂ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੇ ਸਨ।