ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਦੇ ਸਾਥੀ ਮੁਹਾਲੀ ਵਿਸ਼ਾਲ ਰੈਲੀ ਲਈ ਭੁਲੱਥ ਤੋਂ ਰਵਾਨਾ

ਭੁਲੱਥ, 3 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਏਟਕ ਦੇ ਸਾਥੀਆਂ ਵਲੋਂ ਵਿਸ਼ਾਲ ਰੋਸ ਰੈਲੀ ਮੁਹਾਲੀ 'ਚ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ 3 ਅਪ੍ਰੈਲ ਨੂੰ ਪੰਜਾਬ ਏਟਕ ਵਲੋਂ 12 ਸਾਲਾਂ ਤੋਂ ਘੱਟੋ-ਘੱਟ ਉਜਰਤਾਂ ਨਾ ਸੋਧੇ ਜਾਣ ਦੇ ਵਿਰੁੱਧ ਲੇਬਰ ਭਵਨ ਮੁਹਾਲੀ ਦੇ ਸਾਹਮਣੇ ਰੋਸ ਰੈਲੀ ਰਾਹੀਂ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਉਤੇ 20 ਮਈ 2025 ਨੂੰ ਦੇਸ਼ ਵਿਆਪੀ ਸਾਂਝੀ ਹੜਤਾਲ ਵਿਚ ਸ਼ਾਮਿਲ ਹੋਣ ਲਈ ਮਜ਼ਦੂਰ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਜਸਵਿੰਦਰ ਸਿੰਘ ਤੋਂ ਇਲਾਵਾ ਸੰਜੇ ਕੁਮਾਰ ਰਾਜਪੁਰ ਭੁਲੱਥ, ਵਿਜੈ ਕੁਮਾਰ ਮੇਤਲਾ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਬਾਮੂਵਾਲ, ਸੰਤੋਖ ਸਿੰਘ ਇਬਾਰਾਹੀਮਵਾਲ, ਚਰਨਜੀਤ ਸਿੰਘ ਬਾਮੂਵਾਲ, ਸੁਰਜੀਤ ਸਿੰਘ ਇਬਰਾਹੀਮਵਾਲ, ਸੁਖਦੇਵ ਸਿੰਘ ਬਾਮੂਵਾਲ, ਸੁਖਜੀਤ ਸਿੰਘ ਡਾਲਾ, ਸਾਹਿਲ, ਗੌਰਵ, ਕੁਲਵਿੰਦਰ ਸਿੰਘ ਗੁਡਾਣੀ, ਸੋਮ ਦਾਸ ਭੁਲੱਥ, ਸੋਨੂ ਲਾਲ, ਸੋਨੂ ਡਾਲਾ, ਸੋਨੂ ਗੁਡਾਣੀ ਤੇ ਹੋਰ ਵੀ ਮੌਜੂਦ ਸਨ।