ਪਾਰਕ ਵਿਚ ਖੇਡਦੇ ਸਮੇਂ 66 ਕੇਵੀ ਲਾਈਨ ਦੇ ਕਰੰਟ ਨਾਲ ਝੁਲਸਿਆ ਬੱਚਾ
ਜਲੰਧਰ, 29 ਮਾਰਚ- ਪਾਵਰਕਾਮ ਦੀ ਜ਼ਮੀਨ ’ਤੇ ਬਣੇ ਘਰ ਵਿਚ ਰਹਿ ਰਿਹਾ ਇਕ 9 ਸਾਲਾ ਆਰਵ ਬਿਜਲੀ ਦੇ ਝਟਕੇ ਕਾਰਨ ਝੁਲਸ ਗਿਆ। ਇਹ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਬੱਚੇ ਨੇ ਪਾਰਕ ਵਿਚ ਖੇਡਦੇ ਹੋਏ 66 ਕੇਵੀ ਲਾਈਨ ’ਤੇ ਰੱਸੀ ਨਾਲ ਬੰਨਿ੍ਆ ਪੱਥਰ ਸੁੱਟਿਆ ਤਾਂ ਇਕ ਵੱਡਾ ਧਮਾਕਾ ਹੋਇਆ ਅਤੇ ਬਿਜਲੀ ਦੇ ਕਰੰਟ ਕਾਰਨ ਬੱਚੇ ਦੇ ਸਰੀਰ ਨੂੰ ਅੱਗ ਲੱਗ ਗਈ। ਤੀਜੀ ਜਮਾਤ ਦੇ ਵਿਦਿਆਰਥੀ ਆਰਵ ਦੀ ਹਾਲਤ ਨਾਜ਼ੁਕ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ। ਆਰਵ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਸ਼ਾਮ 4 ਵਜੇ ਪਾਰਕ ਵਿਚ ਬੱਚਿਆਂ ਨਾਲ ਖੇਡ ਰਿਹਾ ਸੀ। ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਸੁੱਟੀ ਅਤੇ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ। ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉੱਥੋਂ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ।