JALANDHAR WEATHER

ਨੈਸ਼ਨਲ ਹਾਈਵੇ 54 ਜਾਮ , ਦੋਵੇਂ ਪਾਸੇ ਲੱਗੀਆਂ ਵਾਹਨਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ

ਮੱਖੂ (ਫ਼ਿਰੋਜ਼ਪੁਰ ),23 ਮਾਰਚ (ਕੁਲਵਿੰਦਰ ਸਿੰਘ ਸੰਧੂ) - ਨੈਸ਼ਨਲ ਹਾਈਵੇ 54 ਤੇ ਮੱਖੂ ਦੇ ਕਰੀਬ ਬੰਗਾਲੀ ਵਾਲੇ ਪੁੱਲ 'ਤੇ ਸ਼ਾਮ 7.15 ਵਜੇ ਦੇ ਕਰੀਬ ਆਵਾਜਾਈ ਬੁਰੀ ਤਰ੍ਹਾਂ ਜਾਮ ਹੋ ਗਈ ਹੈ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗ ਚੁੱਕੀਆਂ ਹਨ। ਇਸ ਜਾਮ ਵਿਚ ਫਸੇ ਵਾਹਨ ਚਾਲਕ ਜਿਸ ਤਰਫ ਜਗ੍ਹਾ ਮਿਲ ਰਹੀ ਹੈ ਉਸ ਤਰਫ ਆਪਣੀ ਗੱਡੀ ਲੈ ਕੇ ਜਾ ਰਹੇ ਹਨ ਜੋ ਕਿ ਜਾਮ ਦਾ ਮੇਨ ਕਾਰਨ ਬਣ ਰਿਹਾ। ਇਸ ਸਮੇਂ ਲੱਗ ਰਿਹਾ ਹੈ ਕਿ ਇਹ ਜਾਮ ਕਾਫ਼ੀ ਸਮੇਂ ਤੱਕ ਜਾਰੀ ਰਹੇਗਾ। ਜਦ ਵਾਹਨ ਚਾਲਕਾਂ ਤੋਂ ਇਸ ਜਾਮ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਿਆਸ ਡੇਰੇ ਤੋਂ ਵੱਡੀ ਗਿਣਤੀ ਵਿਚ ਸੰਗਤ ਵਾਪਸ ਆ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ