JALANDHAR WEATHER

ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵਿਧਾਨ ਸਭਾ 'ਚ ਲੁਧਿਆਣਾ-ਧੂਰੀ ਰੋਡ ਤੋਂ ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਬਾਈਪਾਸ ਬਣਵਾਉਣ ਦਾ ਮਸਲਾ ਚੁੱਕਿਆ

ਸੰਗਰੂਰ, 25 ਮਾਰਚ:(ਧੀਰਜ ਪਸ਼ੋਰੀਆ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵਿਧਾਨ ਸਭਾ ਵਿੱਚ ਸੰਗਰੂਰ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਦੇ ਸਥਾਈ ਹੱਲ ਲਈ ਲੁਧਿਆਣਾ-ਧੂਰੀ ਰੋਡ ਤੋਂ ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਬਾਈਪਾਸ ਬਣਵਾਉਣ ਦਾ ਮਸਲਾ ਚੁੱਕਿਆ। ਵਿਧਾਇਕਾ ਭਰਾਜ ਨੇ ਕਿਹਾ ਕਿ ਦਿੱਲੀ-ਕੱਟੜਾ ਐਕਸਪ੍ਰੈਸਵੇਅ ਬਣਨ ਕਾਰਨ ਸੰਗਰੂਰ ਸ਼ਹਿਰ ਵਿੱਚ ਟ੍ਰੈਫਿਕ ਹੋਰ ਵਧਣ ਦੀ ਉਮੀਦ ਹੈ ਕਿਉਂਕਿ ਇਸ ਐਕਸਪ੍ਰੈਸਵੇਅ ‘ਤੇ ਚੜ੍ਹਨ ਲਈ ਰਸਤਾ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡ ਝਨੇੜੀ ਨੇੜੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦਿੱਲੀ, ਅੰਮ੍ਰਿਤਸਰ ਜਾਂ ਜੰਮੂ-ਕੱਟੜਾ ਜਾਣ ਵਾਲੇ ਵੱਡੀ ਗਿਣਤੀ ਵਿੱਚ ਰਾਹਗੀਰ ਸੰਗਰੂਰ ਸ਼ਹਿਰ ਵਿੱਚੋਂ ਲੰਘਿਆ ਕਰਨਗੇ ਅਤੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਇਸ ਬਾਈਪਾਸ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਭਰਾਜ ਨੇ ਕਿਹਾ ਕਿ ਇਸ ਬਾਈਪਾਸ ਦੇ ਨਿਰਮਾਣ ਲਈ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਸੂਬਾ ਪੱਧਰ ਜਾਂ ਕੇਂਦਰ ਨਾਲ ਇਸ ਮਸਲੇ ਨੂੰ ਫੌਰੀ ਚੁੱਕਣ ਦੀ ਜ਼ਰੂਰਤ ਹੈ। ਬਾਈਪਾਸ ਦੇ ਨਿਰਮਾਣ ਨਾਲ ਸੰਗਰੂਰ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ